ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰਾਂ ਦੇ ਹੁਨਰ ਵਿਕਾਸ ਸਿਖਲਾਈ ਲਈ ਪ੍ਰੋਗਰਾਮ ਸ਼ੁਰੂ

ਪਟਿਆਲਾ, (ਦ ਸਟੈਲਰ ਨਿਊਜ਼): ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਾਂ ਦੇ ਹੁਨਰ ਵਿਕਾਸ ਲਈ ਇੱਕ ਸਿਖਲਾਈ ਪ੍ਰੋਗਰਾਮ ਡੀ.ਟੀ.ਈ ਅਤੇ ਆਈ.ਟੀ. ਪ੍ਰੋਗਰਾਮ ਦੁਆਰਾ ਸਰਕਾਰੀ ਆਈ.ਟੀ.ਆਈ. ਪਟਿਆਲਾ ਵਿਖੇ ਸ਼ੁਰੂ ਕਰਵਾਇਆ ਗਿਆ। ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ-1(ਨੋਡਲ ਅਫਸਰ) ਵਿਪਨ ਸਿੰਗਲਾ ਦੀ ਅਗਵਾਈ ਹੇਠ ਇਸ ਬੈਚ-2 ਦੇ ਏਸੀ ਇਲੈਕਟ੍ਰੀਕਲ ਬੈਚ ਏ-ਸਿਵਲ ਦੀ ਸਿਖਲਾਈ ਸ਼ੁਰੂ ਕੀਤੀ ਗਈ।ਇਸ ਪ੍ਰੋਗਰਾਮ ਦੇ ਉਦਘਾਟਨ ਦੌਰਾਨ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਡਾ. ਵਰਿੰਦਰ ਬਾਂਸਲ, ਉਪ ਮੰਡਲ ਇੰਜੀਨੀਅਰ  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਨੋਦ ਕੁਮਾਰ ਉੱਪਲ, ਪ੍ਰਿੰਸੀਪਲ ਆਈਟੀਆਈ ਪਟਿਆਲਾ ਜੁੱਧਜੀਤ ਸਿੰਘ ਅਤੇ ਪ੍ਰੋਗਰਾਮ ਕੋਆਰਡੀਨੇਟਰ ਜਸਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ।

Advertisements

ਇਸ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ ਸੀਡੀਐਸ ਸੀਮਾ ਸੋਹਲ, ਆਈਈਸੀ ਵੀਰਪਾਲ ਦਿਕਸ਼ਿਤ, ਸੰਗੀਤਾ ਤ੍ਰਿਪਾਠੀ, ਅਮਨਦੀਪ ਕੌਰ, ਅਭਿਦੀਪ ਸਿੰਘ ਸਾਹੀ, ਜੇ.ਈ. ਅਕਾਸ਼ਦੀਪ ਸਿੰਘ, ਬੀ.ਆਰ.ਸੀਜ ਮਨਿੰਦਰ, ਹਰਮਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here