ਪੰਚਕੂਲਾ ਦੇ ਗਲੈਕਸੀ ਬਬਲਜ਼ ਬਾਰ ਵਿੱਚ ਪੁਲਸ ਵੱਲੋ ਛਾਪਾ, ਲੜਕੇ ਲੜਕੀਆਂ ਪੁਲਸ ਨੂੰ ਦੇਖ ਹੋਏ ਫਰਾਰ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਪੰਚਕੂਲਾ ਦੇ ਜ਼ਿਲ੍ਹਾ ਸੈਕਟਰ-10 ਵਿੱਚ ਸਥਿਤ ਗਲੈਕਸੀ ਬਬਲਜ਼ ਬਾਰ ਵਿੱਚ ਪੁਲਸ ਵੱਲੋ ਛਾਪਾ ਮਾਰਿਆ ਗਿਆ। ਪੁਲਸ ਨੇ ਛਾਪੇਮਾਰੀ ਦੌਰਾਨ 6 ਹੁੱਕੇ, 4 ਪੈਕਟ ਨਿਕੋਟੀਨ ਦੇ ਫਲੇਵਰਡ ਸਿਗਰੇਟ, 6 ਪਾਈਪਾਂ ਅਤੇ 6 ਚਿਲਮ ਬਰਾਮਦ ਕੀਤੇ।

Advertisements

ਦੱਸਿਆ ਜਾ ਰਿਹਾ ਹੈ ਕਿ ਬਾਰ ਵਿੱਚ 300 ਨੌਜਵਾਨ ਲੜਕੇ ਲੜਕੀਆਂ ਪਾਰਟੀ ਕਰ ਰਹੇ ਸਨ ਅਤੇ ਉਹ ਪੁਲਸ ਨੂੰ ਦੇਖ ਕੇ ਭੱਜ ਗਏ।ਪੁਲਸ ਨੇ ਮੈਨੇਜਰ ਅਤੇ ਮਾਲਕ ਖ਼ਲਾਫ਼ ਧਾਰਾ 144 ਦੀ ਉਲੰਗਣਾ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰਕੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੈਨੇਜਰ ਦੀ ਪਹਿਚਾਣ ਅਮਿਤ ਕੁਮਾਰ ਵਾਸੀ ਪੀਰੁਚੱਲਾ ਜ਼ੀਰਕਪੁਰ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਸੈਕਟਰ-10 ਦੀ ਚੌਕੀ ਇੰਚਾਰਜ ਜਗਦੀਸ਼ ਚੰਦ ਅਤੇ ਏਸੀਪੀ ਸੁਰਿੰਦਰ ਸਿੰਘ ਆਪਣੀ ਟੀਮ ਸਮੇਤ ਛਾਪੇਮਾਰੀ ਕਰਨ ਪਹੁੰਚੇ ਸਨ।

LEAVE A REPLY

Please enter your comment!
Please enter your name here