ਲੁਧਿਆਣਾ ਵਿੱਚ ਟਰੱਕ ਡਰਾਈਵਰ ਨੂੰ ਕੀਤਾ ਅਗਵਾ, ਭਾਲ ਜਾਰੀ

missing-jammu-kashmir-engineer-news

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਰਹਿਣ ਵਾਲੇ ਟਰੱਕ ਡਰਾਈਵਰ ਜਨਕ ਰਾਜ ਜਿਸਦੀ ਉਮਰ 48 ਸਾਲ ਹੈ ਉਸਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ।ਜਾਣਕਾਰੀ ਦਿੰਦਿਆ ਜਨਕ ਰਾਜ ਦੀ ਪਤਨੀ ਜਨਕੋ ਰਾਣੀ ਨੇ ਦੱਸਿਆ ਕਿ 6 ਅਗਸਤ ਨੂੰ ਉਸਦਾ ਪਤੀ ਤਰਪਾਲ ਲੈਣ ਟਰਾਂਸਪੋਰਟ ਨਗਰ ਗਿਆ ਹੋਇਆ ਸੀ।

Advertisements

ਇਸਤੋ ਬਾਅਦ ਰਾਤ ਕਰੀਬ 11.30 ਵਜੇ ਉਹਨਾਂ ਦੇ ਪਤੀ ਨੇ ਬੇਟੇ ਨੂੰ ਫੋਨ ਕੀਤਾ ਕਿ ਉਹ ਘਰ ਨਹੀ ਆਉਣਗੇ ਅਤੇ ਖਮੌਰੀ ਜਾ ਰਹੇ ਹਨ।ਔਰਤ ਨੂੰ ਛੱਕ ਹੋਇਆ ਕਿ ਉਸਦੇ ਪਤੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਇਸਦੀ ਸ਼ਿਕਾਇਤ ਉਸਨੇ ਸ਼ਿਮਲਾਪੁਰੀ ਪੁਲਸ ਕੋਲ ਦਰਜ ਕਰਵਾਈ ਅਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here