ਨੰਗਲ ਕਲਾਂ ਵਿਖੇ  ਸੰਗੀਤਕਾਰ ਪ੍ਰੋ. ਦਰਸ਼ਨ ਕੋਮਲ ਦੀ ਸਲਾਨਾਂ ਬਰਸੀ ਮਨਾਈ

ਮਾਹਿਲਪੁਰ (ਦ ਸਟੈਲਰ ਨਿਊਜ਼)। ਪੰਥ ਦੇ ਮਹਾਨ ਸੰਗੀਤਕਾਰ ਪ੍ਰੋ. ਦਰਸ਼ਨ ਸਿੰਘ ਕੋਮਲ ਦੀ ਸਲਾਨਾ ਬਰਸੀ ਸਮੂਹ ਪਰਿਵਾਰ ਦਵਿੰਦਰ ਸਿੰਘ ਪੁੱਤਰ ਕੇਸਰ ਸਿੰਘ, ਬੀਬੀ ਭੁਪਿੰਦਰ ਕੌਰ ਵਲੋਂ ਸਮੂਹ ਨਗਰ ਨਿਵਾਸੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰੋ. ਦਰਸ਼ਨ ਸਿੰਘ ਕੋਮਲ ਦੇ ਜੱਦੀ ਅਸਥਾਨ ਪਿੰਡ ਨੰਗਲ ਕਲਾਂ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰੋ. ਦਰਸ਼ਨ ਸਿੰਘ ਦੇ ਭਤੀਜੇ ਦਵਿੰਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਇੰਟਰਨੈਸ਼ਨਲ ਢਾਡੀ ਜਥਾ ਤਰਸੇਮ ਸਿੰਘ ਮੋਰਾਂਵਾਲੀ, ਸੰਤ ਸੁਖਦੇਵ ਸਿੰਘ ਖੋਜਕੀਪੁਰ, ਰਜਿੰਦਰ ਸਿੰਘ ਪਿੰਡ ਖੇੜੇ ਦਾ ਕੀਰਤਨੀ ਜਥੇ ਸਮੇਤ ਸੰਤ ਬਲਵੀਰ ਸਿੰਘ ਖੇੜਾ, ਸੰਤ ਜਸਵੰਤ ਸਿੰਘ ਨੇ ਸੰਗਤ ਨੂੰ ਕਥਾ ਕੀਰਤਨ, ਢਾਡੀ ਵਾਰਾਂ ਰਾਹੀਂ ਪ੍ਰੋ. ਦਰਸ਼ਨ ਸਿੰਘ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ।

Advertisements

ਇਸ ਮੌਕੇ ਕੈਪਟਨ ਅਜੀਤ ਸਿੰਘ ਰਸੂਲਪੁਰ, ਗੁਰਦੇਵ ਸਿੰਘ ਗੋਂਦਪੁਰ, ਬਲਕਾਰ ਸਿੰਘ ਗੋਂਦਪੁਰ, ਵਿਨੋਦ ਸਿੰਘ ਸੰਘਾ, ਸਤਵੀਰ ਸਿੰਘ ਨੰਗਲ ਕਲਾਂ, ਦਿਲਰਾਜ ਸਿੰਘ ਰਾਜਪੁਰ, ਅਮਰੀਕ ਸਿੰਘ ਜਾਂਗਣੀਵਾਲ, ਗੁਰਦੇਵ ਸਿੰਘ ਲਾਲਪੁਰ ਭਾਣਾ, ਉਂਕਾਰ ਸਿੰਘ ਰਸੂਲਪੁਰ, ਇੰਦਰਜੀਤ ਸਿੰਘ ਗੋਂਦਪੁਰ, ਉਂਕਾਰ ਸਾਉਂਡ ਮਾਹਿਲਪੁਰ, ਚਰਨਜੀਤ ਖੇੜਾ, ਮਨਜਿੰਦਰ ਸਿੰਘ ਰਾਜਪੁਰ, ਗੁਰਚਰਨ ਸਿੰਘ ਸਰਹਾਲਾ ਖੁਰਦ, ਸਤਵੀਰ ਸਿੰਘ ਗੋਂਦਪੁਰ ਸਮੇਤ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here