ਕੁੜੀਆਂ ਦੇ ਨਾਂ ਤੋਂ ਅਕਾਊਂਟ ਚਲਾ ਰਹੇ 8 ਫੇਕ ਅਕਾਊਂਟਾਂ ਦੀ ਸੂਚੀ ਪਠਾਨਕੋਟ ਪੁਲਿਸ ਨੇ ਕੀਤੀ ਜਾਰੀ

ਪਠਾਨਕੋਟ (ਦ ਸਟੈਲਰ ਨਿਊਜ਼), ਪਲਕ। ਪਠਾਨਕੋਟ ਪੁਲਿਸ ਨੇ ਸ਼ੋਸ਼ਲ ਮੀਡੀਆਂ ਤੇ ਚੱਲ ਰਹੇ 8 ਫੇਕ ਅਕਾਊਂਟਾਂ ਦੀ ਸੂਚੀ ਜਾਰੀ ਕੀਤੀ ਹੈ। ਜੋ ਕਿ ਕੁੜੀਆਂ ਦੇ ਨਾਂ ਤੋਂ ਅਕਾਊਂਟ ਚਲਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਭਾਰਤ-ਪਾਕਿ ਬਾਰਡਰ ਨਾਲ ਲੱਗੇ ਰਹਿਣਾ ਏਰੀਆ ਕਾਫੀ ਸੰਵੇਦਨਸ਼ੀਲ ਹੈ। ਦੇਸ਼ ਦੇ ਨੌਜਵਾਨਾਂ ਨੂੰ ਅਸ਼ਲੀਲ ਵੀਡੀਓ ਦੇ ਟ੍ਰੈਪ ਵਿੱਚ ਫਸਾ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਲੜਕੀ ਦੀ ਫ੍ਰੈਂਡ ਰਿਕਵੈਸਟ ਆਏ ਤਾਂ ਅਲਰਟ ਹੋਣ ਦੀ ਲੋੜ ਹੈ। ਜ਼ਰੂਰੀ ਨਹੀਂ ਕਿ ਰਿਕਵੈਸਟ ਭੇਜਣ ਵਾਲੀ ਲੜਕੀ ਹੀ ਹੋਵੇ, ਉਹ ਦੇਸ਼ ਦੇ ਦੁਸ਼ਮਣ ਵੀ ਹੋ ਸਕਦੇ ਹਨ।

Advertisements

ਐੱਸਐੱਸਪੀ ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦਾ ਕਈ ਕਿਲੋਮੀਟਰ ਦਾ ਏਰੀਆ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ। ਕੁਝ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਸਾਨੂੰ ਅਲਰਟ ਰਹਿਣ ਦੀ ਲੋੜ ਹੈ। ਫੇਸਬੁੱਕ ਸਣੇ ਹੋਰ ਸ਼ੋਸ਼ਲ ਮੀਡੀਆ ਪਲੇਟਫਾਰਮ ਤੇ ਲੜਕੀਆਂ ਦੀ ਫੋਟੋ ਤੇ ਨਾਂ ਲਿਖ ਕੇ ਦੇਸ਼ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪਹਿਲਾਂ ਤਾਂ ਉਹ ਮੈਸੇਜ ਜ਼ਰੀਏ ਗੱਲ ਕਰਦੇ ਹਨ ਅਤੇ ਬਾਅਦ ਵਿੱਚ ਵੀਡੀਓ ਕਾਲ ਕਰਦੇ ਹਨ।

ਜਦੋਂ ਉਹ ਕਾਲ ਕਰਦੇ ਹਨ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਿਸ ਵੇਲੇ ਉਹ ਸਕ੍ਰੀਨ ਰਿਕਾਰਡ ਕਰ ਲੈਂਦੇ ਹਨ ਅਤੇ ਬਲੈਕਮੇਲਿੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਉਹ ਪੈਸੇ ਦੀ ਮੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਲੋਕ ਡਰ ਕੇ ਉਨ੍ਹਾਂ ਨੂੰ ਪੈਸੇ ਵੀ ਦਿੰਦੇ ਹਨ ਪਰ ਪੁਲਿਸ ਨੂੰ ਸ਼ਿਕਾਇਤ ਦਰਜ਼ ਨਹੀਂ ਕਰਵਾਉਂਦੇ। ਇਸ ਤਰ੍ਹਾਂ ਠੱਗਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ ਅਤੇ ਪਤਾ ਨਹੀਂ ਇਸੇ ਤਰ੍ਹਾਂ ਰੋਜ਼  ਕਿੰਨੇ ਭੋਲੇ-ਭਾਲੇ ਲੋਕਾਂ ਕੋਲੋਂ ਠੱਗੀਆਂ ਮਾਰਦੇ ਹਨ।

LEAVE A REPLY

Please enter your comment!
Please enter your name here