ਨਸ਼ੇ,ਭ੍ਰਿਸ਼ਟਾਚਾਰ,ਚਿੱਪ ਵਾਲੇ ਮੀਟਰਾਂ ਉੱਤੇ ਰੋਕ ਲਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਅ ਕਰਵਾਉਣ ਸੰਬੰਧੀ ਜਥੇਬੰਦੀਆਂ ਵਲੋਂ ਰੈਲੀ 12 ਸਤੰਬਰ ਨੂੰ

ਮੁਕੇਰੀਆਂ (ਦ ਸਟੈਲਰ ਨਿਊਜ਼)। ਮਜਦੂਰ ਹਿੱਤਕਾਰੀ ਸਭਾ ਪੰਜਾਬ, ਟਰੱਕ ਯੂਨੀਅਨ ਮੁਕੇਰੀਆਂ, ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਪੰਜਾਬ, ਅੰਬੇਡਕਰ ਮਿਸ਼ਨ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ, ਬਾਬਾ ਬੁੱਢਾ ਜੀ ਗ੍ਰੰਥੀ ਸਭਾ ਦਿਹਾਤੀ ਪੰਜਾਬ, ਅਤੇ ਲੋਕ ਭਲਾਈ ਸੰਸਥਾਵਾਂ ਦੀ ਮੀਟਿੰਗ, ਟਰੱਕ ਯੂਨੀਅਨ ਮੁਕੇਰੀਆਂ ਵਿਖੇ, ਜਨਰਲ ਸਕੱਤਰ ਉਕਾਰ ਸਿੰਘ ਪੁਰਾਣਾ ਭੰਗਾਲਾ, ਪ੍ਰਧਾਨ ਟਰੱਕ ਯੂਨੀਅਨ ਮੁਕੇਰੀਆਂ ਗੁਲਜਾਰ ਸਿੰਘ ਖਾਨਪੁਰ, ਸੀਨੀਅਰ ਆਗੂ ਕਮਲ ਖੋਸਲਾ, ਜਥੇਦਾਰ ਬਾਬਾ ਗੁਰਦੇਵ ਸਿੰਘ ਚੱਕ, ਕਾਸਮ ਦਸੂਹਾ, ਸੁਰਿੰਦਰ ਸਿੰਘ ਮਾਨਾ, ਪਰਮਿੰਦਰ ਸਿੰਘ ਖਾਲਸਾ,ਕੁਲਵਿੰਦਰ ਸਿੰਘ ਮੰਝਪੁਰ ਦੀ ਅਗਵਾਈ ਵਿੱਚ ਹੋਈ, ਪ੍ਰੈਸ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮਾਜੂਦਾ ਸਰਕਾਰਾ ਦੀ ਨੱਕ ਹੇਠ 1 ਸਤੰਬਰ 2023 ਤੋਂ ਟੌਲ ਪਲਾਜਾ ਕੰਪਨੀਆਂ ਨੇ ਟੌਲ ਰੇਟਾ ਵਿੱਚ ਭਾਰੀ ਵਾਧਾ ਕਰਕੇ ਲੋਕਾ ਕੋਲੋਂ ਵਧਾਏ ਰੇਟਾਂ ਅਨੁਸਾਰ ਟੋਲ ਲੈਣਾ ਸ਼ੁਰੂ ਕਰ ਦਿੱਤਾ ਹੈ।

Advertisements

ਸਰਕਾਰਾਂ ਅਤੇ ਟੋਲ ਪਲਾਜਾ ਕੰਪਨੀਆਂ ਦੀ ਧੱਕੇਸ਼ਾਹੀ ਨੂੰ ਕਿਸਾਨ ਜਥੇਬੰਦੀਆਂ, ਟਰੱਕ ਯੂਨੀਅਨਾਂ, ਨਿਹੰਗ ਸਿੰਘ ਜਥੇਬੰਦੀਆਂ ਕਦੇ ਬਰਦਾਸ਼ਤ ਨਹੀਂ ਕਰਨੀਆ, ਸਰਕਾਰਾਂ ਦੀ ਮਨਮਾਨੀਆਂ ਵਿਰੁੱਧ ਸੰਘਰਸ਼ ਦੀ ਸੁਰੂਆਤ ਕਰਦਿਆਂ ਸਮੂਹ ਜਥੇਬੰਦੀਆਂ ਨੇ ਵਧੇ ਟੋਲ ਰੇਟਾ ਨੂੰ ਵਾਪਸ ਕਰਵਾਉਣ, ਹੜ ਦੇ ਲਪੇਟ ਵਿੱਚ ਆਏ ਪੰਜਾਬ, ਹਿਮਾਚਲ ਹਰਿਆਣਾ, ਸਮੇਤ ਸਾਰੇ ਰਾਜਾ ਦੇ ਹੜ ਪੀੜਤਾ ਨੂੰ ਮੁਆਵਜਾ ਦਵਾਉਣ, ਮਨਰੇਗਾ ਤਹਿਤ ਹਰ ਸਾਲ 200 ਦਿਨ ਦਾ ਗਰੀਬਾਂ ਨੂੰ ਰੁਜਗਾਰ ਦਿਵਾਉਣ, ਗਰੀਬਾਂ ਤੇ ਲੋੜਮੰਦ ਲੋਕਾ ਦੇ ਕੱਟੇ ਰਾਸ਼ਨ ਕਾਰਡ ਚਾਲੂ ਕਰਵਾਉਣ, ਐਮਐਸਪੀ ਗਰੰਟੀ ਕਾਨੂੰਨ ਬਣਾਉਣ, ਕਿਸਾਨ ਅੰਦੋਲਨ ਸਮੇਂ ਦਿੱਲੀ ਮੋਰਚੇ ਦੌਰਾਨ ਬਣੇ ਪੁਲਿਸ ਕੇਸ ਰੱਦ ਕਰਵਾਉਣ, ਹੜ ਪੀੜਤ ਕਿਸਾਨ ਮਜਦੂਰਾਂ ਦੇ ਮੁਕੰਮਲ ਕਰਜੇ ਮੁਆਫ਼ ਕਰਵਾਉਣ, ਸੁਆਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਵਾਉਣ, ਨਸ਼ੇ, ਭਿਰਸ਼ਟਾਚਾਰ ਲੁੱਟਮਾਰ ਨੂੰ ਬੰਦ ਕਰਵਾਉਣ, ਚਿੱਪ ਵਾਲੇ ਮੀਟਰਾਂ ਉੱਤੇ ਰੋਕ ਲਵਾਉਣ, ਅਤੇ ਬੰਦੀ ਸਿੰਘਾਂ ਸਮੇਤ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਭ ਭਾਈਚਾਰਿਆਂ ਦੇ ਲੋਕਾਂ ਨੂੰ ਜੇਲਾਂ ਵਿੱਚੋਂ ਰਿਹਾਅ ਕਰਵਾਉਣ, ਲਈ 12 ਸਤੰਬਰ 2023 ਨੂੰ ਜਿਲਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਲੋਕਾਂ ਨੂੰ ਠੀਕ 11 ਵਜੇ ਰੈਸਟ ਹਾਉਸ ਮੁਕੇਰੀਆਂ ਵਿਖੇ ਕੀਤੀ ਜਾ ਰਹੀ ਸਮੂਹ ਜਥੇਬੰਦੀਆਂ ਵਲੋ ਰੈਲੀ ਵਿੱਚੋਂ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ , ਇਸ ਸਮੇ ਭਾਰੀ ਗਿਣਤੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜਰ ਸਨ।

ਜੋਨ ਪ੍ਧਾਨ ਨਰਿੰਦਰ ਸਿੰਘ ਨਾਹਰਪੁਰ, ਮੱਖਣ ਸਿੰਘ, ਨਾਨਕ ਸਿੰਘ ਪੁਰਾਣਾ ਭੰਗਾਲਾਂ, ਬਲਵੰਤ ਰਾਜ, ਜਥੇਦਾਰ ਰਣਦੀਪ ਸਿੰਘ ਧਨੋਆ, ਨਿਸ਼ਾਨ ਸਿੰਘ, ਰਚਨ ਸਿੰਘ ਟਾਡਾ ਚੂੜੀਆਂ ਸੀਨੀਅਰ ਮੀਤ ਪ੍ਰਧਾਨ ਟਰੱਕ ਯੁਨੀਅਨ ਦਲੀਪ ਸਿੰਘ ਬੁੱਢੇਵਾਲ, ਜਨਕ ਰਾਜ ਕਾਲੂ ਚਾਂਗ,ਕਰਵੀਰ ਸਿੰਘ ਬੱਧੂਪੁਰ ਪ੍ਰੇਮ ਸਿੰਘ ਕਾਲਾਮੰਜ, ਸਤਨਾਮ ਸਿੰਘ ਭੰਗਾਲਾ, ਸੁਰਿੰਦਰ ਸਿੰਘ ਸਿੰਦਾ ਪੁਰਾਣਾ ਭੰਗਾਲਾ, ਗੁਰਜਿੰਦਰ ਸਿੰਘ ਚੱਕ ਅੱਲ੍ਹਾ ਬਖਸ਼, ਜਥੇਦਾਰ ਹਰਦੀਪ ਸਿੰਘ ਕਾਲਾਮੰਜ ਹਾਜਰ ਸਨ।

LEAVE A REPLY

Please enter your comment!
Please enter your name here