ਜੰਮੂ ਕਸ਼ਮੀਰ ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 3 ਮਾਸਟਰਮਾਈਂਡ ਸਹਿਯੋਗੀ ਕਾਬੂ

ਜੰਮੂ ਕਸ਼ਮੀਰ (ਦ ਸਟੈਲਰ ਨਿਊਜ਼), ਪਲਕ।  ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਤਵਾਦੀਆਂ ਦੇ ਮਾਡਿਊਲ ਦਾ ਪਰਦਾਫਾਸ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਸ਼ਾਮ ਕ੍ਰੀਰੀ ਇਲਾਕੇ ਦੇ ਚੱਕ ਟੱਪਰ ਵਿੱਚ ਇਕ ਨਾਕਾ ਲਗਾਇਆ ਸੀ। ਇਸ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੱਕੀ ਤੌਰ ਨਾਲ ਘੁੰਮ ਰਹੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਤਿੰਨ ਗ੍ਰਨੇਡ ਅਤੇ ਏ.ਕੇ. ਦੀਆਂ 30 ਗੋਲੀਆਂ ਬਰਾਮਦ ਕੀਤੀਆਂ।

Advertisements

ਮੁਲਜ਼ਮਾਂ ਦੀ ਪਹਿਚਾਣ ਲਤੀਫ਼ ਅਹਿਮਦ ਡਾਰ, ਸ਼ੌਕਤ ਅਹਿਮਦ ਲੋਨ ਅਤੇ ਇਸ਼ਰਤ ਰਸੂਲ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ ਹੋਣ ਦੀ ਗੱਲ ਕਬੂਲ ਕੀਤੀ। ਗ੍ਰਿਫ਼ਤਾਰ ਕੀਤੇ ਗਏ ਤਿੰਨੇ ਵਿਅਕਤੀ ਕ੍ਰੀਰੀ ਇਲਾਕੇ ਵਿਚ ਭਰਤੀ ਮਾਡਿਊਲ ਦੇ ਮਾਸਟਰਮਾਈਂਡ ਸਨ ਅਤੇ ਵਿਦੇਸ਼ੀ ਅੱਤਵਾਦੀਆਂ ਦੇ ਸੰਪਰਕ ਵਿੱਚ ਵੀ ਸਨ।

LEAVE A REPLY

Please enter your comment!
Please enter your name here