ਨਿਰੋਲ ਮੈਰਿਟ ਤੇ ਯੋਗਤਾ ਦੇ ਅਧਾਰ ‘ਤੇ ਹੁੰਦੀ ਹੈ ਭਾਰਤੀ ਫੌਜ ਵਿੱਚ ਭਰਤੀ: ਬਲਜਿੰਦਰ ਵਿਰਕ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਬਲਜਿੰਦਰ ਸਿੰਘ ਵਿਰਕ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਹੈ ਕਿ ਭਾਰਤੀ ਫ਼ੌਜ ਵੱਲੋਂ ਤਿਬੜੀ ਕੈਂਟ ਵਿੱਚ ਮਿਤੀ 31 ਅਕਤੂਬਰ 2023 ਤੋਂ ਸੈਨਾ ਦੀ ਭਰਤੀ ਅਰੰਭ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਨਾ ਦੀ ਭਰਤੀ ਇੱਕ ਮੁਫ਼ਤ ਸੇਵਾ ਹੈ ਅਤੇ ਇਹ ਨਿਰੋਲ ਮੈਰਿਟ ਦੇ ਅਧਾਰ ‘ਤੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਫ਼ੌਜ ਦੀ ਭਰਤੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਗਦਾ। ਇਸ ਲਈ ਭਰਤੀ ਏਜੰਟਾਂ ਤੋਂ ਬੱਚ ਕੇ ਰਿਹਾ ਜਾਵੇ ਅਤੇ ਭਰਤੀ ਲਈ ਏਜੰਟਾਂ ਪਿਛੇ ਭੱਜਣ ਦੀ ਲੋੜ ਨਹੀਂ ਹੈ।

Advertisements

ਬਲਜਿੰਦਰ ਸਿੰਘ ਵਿਰਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੌਜਵਾਨ ਲੜਕਿਆਂ ਨੂੰ ਨਿਰੋਈ ਖੁਰਾਕ ਦੇਣ ਅਤੇ ਸਰੀਰੀ ਤੌਰ ਤੇ ਫਿੱਟ ਰੱਖਣ। ਆਪਣੇ ਬੱਚਿਆਂ ਨੂੰ ਨਸ਼ਿਆਂ ਵਿੱਚ ਨਾ ਪੈਣ ਦੇਣ ਅਤੇ ਪੜ੍ਹਨ ਲਈ ਉਤਸਾਹਿਤ ਕਰਨ, ਤਾਂ ਜੋ ਉਹ ਸੈਨਾ ਵਿੱਚ ਭਰਤੀ ਹੋ ਸਕਣ ਅਤੇ ਇੱਕ ਸਿਹਤਮੰਦ ਸੈਨਿਕ ਦੇ ਤੌਰ ਤੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।

ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਭਰਤੀ ਟ੍ਰੇਨਿੰਗ ਲਈ ਇਸ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਰਾਹੀਂ ਵਿਸ਼ੇਸ਼ ਉਪਰਾਲਾ ਕੀਤਾ ਜਾ ਹੈ, ਜਿਸ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਅਤੇ ਵੱਧ ਤੋਂ ਵੱਧ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਸੈਨਾ, ਬੀ.ਅੱੈਸ.ਐੱਫ, ਸੀ.ਆਰ.ਪੀ.ਐੱਫ, ਸੀ.ਆਈ.ਐੱਸ.ਐੱਫ. ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹਿੱਤ ਅਗਲਾ ਟ੍ਰੇਨਿੰਗ ਕਾਡਰ ਮਿਤੀ 01 ਨਵੰਬਰ 2023 ਤੋਂ ਸੁਰੂ ਹੋ ਰਿਹਾ ਹੈ। ਇਸ ਕਾਡਰ ਵਿੱਚ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਦੇ ਬੱਚੇ ਅਤੇ ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਨੂੰ ਭਰਤੀ ਸਬੰਧੀ ਤਿਆਰੀ ਕਰਵਾਈ ਜਾਵੇਗੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਸਰੀਰਿਕ ਫਿਟਨੈਸ ਦੇ ਨਾਲ ਲਿਖਤੀ ਪ੍ਰੀਖਿਆ ਦੀ ਵੀ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਿਖਲਾਈ ਲਈ ਸਰਕਾਰ ਵੱਲੋਂ ਸਲੈਕਟ ਕਰਕੇ ਉੱਚ ਦਰਜੇ ਦਾ ਸਟਾਫ ਮੁਹੱਈਆ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਕਾਡਰ ਸ਼ੁਰੂ ਹੋਣ ਤੋਂ ਪਹਿਲਾਂ ਦਫ਼ਤਰੀ ਸਮੇਂ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।   

LEAVE A REPLY

Please enter your comment!
Please enter your name here