ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ‘ਸਾਫ਼ਟ ਸਕਿੱਲਜ਼’ ਅਤੇ ਪ੍ਰੀਖਿਆ ਦਾ ਡਰ ਦੂਰ ਕਰਨ ਸਬੰਧੀ ਲਗਾਈਆਂ ਵਿਸ਼ੇਸ਼ ਵਰਕਸ਼ਾਪਾਂ ਲਗਾਈਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਸਹਿਯੋਗ ਨਾਲ ਡਿਪਸ ਸਕੂਲ ਹਰਿਆਣਾ, ਮਾਊਂਟ ਕਾਰਮਲ ਸਕੂਲ ਮੇਹਟੀਆਣਾ ਅਤੇ ਦੁਆਬਾ ਸਕੂਲ ਡੋਹਲੜੋਂ ਦੇ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਤਿੰਨ ਵੱਖ-ਵੱਖ ਵਰਕਸ਼ਾਪਾਂ ਲਗਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮਿਸ ਰਣਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਵਰਕਸ਼ਾਪਾਂ ਵਿਚ ਤਿੰਨਾਂ ਸਕੂਲਾਂ ਦੇ 170 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸਾਫ਼ਟ ਸਕਿੱਲਜ਼ ਅਤੇ ਪ੍ਰੀਖਿਆ ਦਾ ਡਰ ਦੂਰ ਕਰਨ ਦੇ ਨੁਕਤੇ ਦੱਸੇ ਗਏ। ਇਸ ਦੌਰਾਨ ਕਰੀਆਰ ਕਾਊਂਸਲਰ ਅਦਿੱਤਿਆ ਰਾਣਾ ਨੇ ਦੱਸਿਆ ਕਿ ਇਨ੍ਹਾਂ ਵਰਕਸ਼ਾਪਾਂ ਦਾ ਮੁੱਖ ਮੰਤਵ ਇਨ੍ਹਾਂ ਵਿਦਿਆਰਥੀਆਂ ਨੂੰ ਸਾਫ਼ਟ ਸਕਿੱਲ ਬਾਰੇ ਜਾਣੂ ਕਰਵਾ ਕੇ ਭਵਿੱਖ ਲਈ ਤਿਆਰ ਕਰਨਾ ਹੈ।

Advertisements

ਇਨ੍ਹਾਂ ਵਰਕਸ਼ਾਪਾਂ ਦੌਰਾਨ ਲਵਲੀ ਯੂਨੀਵਰਸਿਟੀ ਤੋਂ ਸਾਫ਼ਟ ਸਕਿੱਲ ਵਿਭਾਗ ਦੇ ਸਹਾਇਕ ਪ੍ਰੋਫੈਸਰ ਮਿਸ ਸ਼ੀਤਲ ਅਤੇ ਮਿਸ ਵੈਸ਼ਾਲੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬੋਰਡ ਦੀਆਂ ਮਹੱਤਵਪੂਰਨ ਪ੍ਰੀਖਿਆਵਾਂ ਲਈ ਕਿਵੇਂ ਯੋਜਨਾਬੱਧ ਤਰੀਕੇ ਨਾਲ ਤਿਆਰੀ ਕੀਤੀ ਜਾ ਸਕਦੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਤਣਾਅ ਮੁਕਤ ਹੋ ਕੇ ਪੜ੍ਹਾਈ ਕਰਨ ਦਾ ਮੌਕਾ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹਾਰਡ ਸਕਿੱਲਜ਼ ਤਾਂ ਸਿੱਖਣ ਨੂੰ ਮਿਲ ਜਾਂਦੇ ਹਨ, ਪਰੰਤੂ ਸਾਫਟ ਸਕਿੱਲਜ਼ ਜਿਵੇਂ ਕਿ ਕਿਵੇਂ ਉੱਠਣਾ ਤੇ ਬੈਠਣਾ ਹੈ, ਸਾਕਾਰਾਤਮਕ ਸਰੀਰਕ ਭਾਸ਼ਾ ਨਾਲ ਅਸੀਂ ਸਾਹਮਣੇ ਵਾਲੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਾਂ, ਵਰਗੀਆਂ ਗੱਲਾਂ ’ਤੇ ਜ਼ੋਰ ਨਹੀਂ ਦਿੱਤਾ ਜਾਂਦਾ।

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਾਫ਼ਟ ਸਕਿੱਲਜ਼ ਵਿਦਿਆਰਥੀਆਂ ਨੂੰ ਭਵਿੱਖ ਦੇ ਰੋਜ਼ਗਾਰ ਲੌਣ ਵਿਚ ਬਹੁਤ ਸਹਾਈ ਹੁੰਦੇ ਹਨ, ਇਸ ਲਈ ਇਨ੍ਹਾਂ ਬਾਰੇ ਸਿੱਖਣਾ ਬਹੁਤ ਜ਼ਰੂਰੀ ਹੈ। ਇਸ ਉਪਰੰਤ ਲਵਲੀ ਯੂਨੀਵਰਸਿਟੀ ਦੇ ਕਰੀਅਰ ਗਾਈਡੈਂਸ ਵਿਭਾਗ ਦੇ ਵਰੁਣ ਨਈਅਰ ਅਤੇ ਤਰੁਣਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਪ੍ਰੈਸ਼ਰ ਨੂੰ ਹੈਂਡਲ ਕਰਨ ਦੇ ਨੁਕਤੇ ਦੱਸੇ। ਇਨ੍ਹਾਂ ਵਰਕਸ਼ਾਪਾਂ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਟੀਮ ਮੈਨੇਜਮੈਂਟ ਅਤੇ ਲੀਡਰਸ਼ਿਪ ਸਕਿੱਲਜ਼ ਬਾਰੇ ਜਾਣੂ ਕਰਵਾਇਆ ਗਿਆ।

LEAVE A REPLY

Please enter your comment!
Please enter your name here