ਬਹੁ ਰੰਗ ਕਲਾ ਮੰਚ ਨੇ “ਦਿੱਲੀ ਨੂੰ ਸਬਕ ਸਿਖਾਉਣਾ ਹੈ” ਤੇ ਪੇਸ਼ ਕੀਤਾ ਨੁੱਕੜ ਨਾਟਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਕਿਸਾਨਾਂ ਦੇ ਹੱਕ ਵਿੱਚ ਨੁੱਕੜ ਨਾਟਕ “ਦਿੱਲੀ ਨੂੰ ਸਬਕ ਸਿਖਾਉਣ ਹੈ “ ਭੁੰਗਾ ਹਰਿਆਣਾ, ਨਲੋਈਆਂ ਚੋਂਕ ਅਤੇ ਪਿੱਪਲਾਂ ਵਾਲਾ ਵਿੱਖੇ  ਖੇਡਿਆ ਗਿਆ।

Advertisements

ਇਸ ਦੌਰਾਨ ਕਿਸਾਨਾਂ ਨੇ ਇਸ ਨਾਟਕ ਵਿੱਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲਿਆ ਅਤੇ ਸ਼ਲਾਘਾ ਕੀਤੀ। ਨਾਟਕਕਾਰ “ ਅਸ਼ੋਕ ਪੁਰੀ “ ਨੇ ਨਾਟਕ ਦਾ ਸੰਚਾਲਨ ਕਰਦੇ ਹੋਏ ਕਿਸਾਨਾਂ ਨੂੰ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਅਤੇ ਸਾਥੀ ਕਲਾਕਾਰਾਂ ਅਮ੍ਰਿਤ ਲਾਲ , ਮਹੇਸ਼ ਕੁਮਾਰ, ਲਵਦੀਪ ਅਤੇ ਗਾਇਕ ਤਰੁਨਦੀਪ ਨੇ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਕਿਸਾਨਾਂ ਦੇ ਪੱਖ ਨੂੰ ਅੱਗੇ ਰੱਖਿਆ ।

ਨਾਟਕ ਵਿੱਕ ਕੇਂਦਰ ਸਰਕਾਰ ਤੇ ਵੀ ਖੂਬ ਤੰਜ ਕੱਸੇ ਗਏ ਅਤੇ ਇਸ ਨਾਟਕ ਰਾਹੀੰ ਨਾਟਕਕਾਰਾਂ ਨੇ ਸਰਕਾਰ ਨੂੰ ਸਬਕ ਸਿਖਾਉਣ ਅਤੇ ਕਿਸਾਨ ਬਿੱਲ ਵਾਪਿਸ ਲੈਣ ਲਈ ਵੀ ਕਿਹਾ।

LEAVE A REPLY

Please enter your comment!
Please enter your name here