ਗੇਮ ਸਾਫਟਬਾਲ ਦਾ ਵੱਖ-ਵੱਖ ਵਰਗਾਂ ਦੇ ਫਾਈਨਲ ਮੁਕਾਬਲੇਆਂ ਦੀ ਸ਼ੁਰੂਆਤ

ਫਾਜਿਲਕਾ (ਦ ਸਟੈਲਰ ਨਿਊਜ਼)। ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ 2 ਤਹਿਤ ਜਿਲ੍ਹਾ ਫਾਜਿਲਕਾ ਵਿਖੇ ਚੱਲ ਰਹੀ ਗੇਮ ਸਾਫਟਬਾਲ ਦਾ 22-10-2023 ਨੂੰ ਲੜਕੇਆਂ ਦੇ ਅੰਡਰ- 14,17,21,21-30, ਅਤੇ 31-40 ਉਮਰ ਵਰਗ ਦੇ  ਫਾਈਨਲ ਮੁਕਾਬਲੇਆਂ ਦੀ ਸ਼ੁਰੂਆਤ ਬੜੇ ਹੀ ਉਤਸ਼ਾਹ ਨਾਲ ਖਿਡਾਰੀਆਂ ਵੱਲੋ ਕੀਤੀ ਗਈ। ਇਹ ਜਾਣਕਾਰੀ ਜਿਲ੍ਹਾ ਖੇਡ ਅਫ਼ਸਰ, ਸ਼੍ਰੀ ਗੁਰਪ੍ਰੀਤ ਸਿੰਘ ਬਾਜਵਾ ਵੱਲੋ ਦਿਤੀ ਗਈ।  ਇਸ ਟੂਰਨਾਮੈਂਟ ਵਿੱਚ ਸਿੱਖਿਆ ਵਿਭਾਗ ਦੇ ਡੀ.ਪੀ.ਈ ਅਤੇ ਪੀ.ਟੀ.ਆਈ ਅਤੇ ਲੈਕਚਰਾਰ, ਫਿਜੀਕਲ ਐਜੂਕੇਸ਼ਨ ਸਹਿਬਾਨ ਵੱਲੋਂ ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਬਤੌਰ ਆਫੀਸੀਅਲ/ਕੰਟੀਜੈਂਟ ਲੀਡਰ, ਡਿਊਟੀ ਨਿਭਾ ਕੇ ਵਿਸ਼ੇਸ਼ ਤੌਰ ਤੇ  ਇਸ ਟੂਰਨਾਮੈਂਟ ਨੂੰ ਸਹਿਯੋਗ ਦਿੱਤਾ ਗਿਆ। ਇਸ ਟੂਰਨਾਮੈਂਟ ਦੌਰਾਨ  ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਖਿਡਾਰੀਆਂ ਦੀ ਗਿਣਤੀ ਲਗਭਗ  400 ਦੇ ਕਰੀਬ ਰਹੀ।ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਅਫਿਸ਼ੀਅਲ ਰਿਹਾਇਸ਼ ਲਈ ਬ੍ਰੇਕਫਾਸਟ, ਲੰਚ ਅਤੇ ਡਿਨਰ ਦਾ ਪ੍ਰਬੰਧ ਖੇਡ ਵਿਭਾਗ ਫਾਜਿਲਕਾ ਵੱਲੋਂ ਕੀਤਾ ਗਿਆ ।

Advertisements

ਉਨ੍ਹਾ ਦੱਸਿਆ ਕਿ ਮੁਕਾਬਲਿਆ ਦੇ ਨਤੀਜੇ ਇਸ ਪ੍ਰਕਾਰ ਹਨ, ਜਿਵੇਂ ਕਿ ਅੰ:14 ਪਟਿਆਲਾ ਅਤੇ ਲੁਧਿਆਣਾ ਦੇ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ  9-0 ਨਾਲ ਹਾਰਇਆ, ਅੰ:17  ਦਾ ਮੁਕਾਬਲਾ ਅੰਮ੍ਰਿਤਸਰ  ਅਤੇ ਲੁਧਿਆਣਾ ਵਿੱਚਕਾਰ ਖੇਡਿਆਂ ਗਿਆ ਜਿਸ ਵਿੱਚ  ਅੰਮ੍ਰਿਤਸਰ   ਨੇ ਲੁਧਿਆਣਾ ਨੂੰ 5-1 ਨਾਲ ਹਰਾਇਆ. ਅੰ:21  ਦਾ ਫਾਈਨਲ ਮੁਕਾਬਲਾ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚਕਾਰ ਖੇਡਿਆ ਗਿਆ ਜਿਸ ਵਿੱਚ ਅੰਮ੍ਰਿਤਸਰ ਦੀ ਟੀਮ 10-0 ਨਾਲ ਜੇਤੂ ਰਹੀ। ਇਸ ਤੋਂ ਇਲਾਵਾ ਹਾਰਡ ਲਾਈਨ ਮੈਚ ਸੰਗਰੂਰ ਅਤੇ ਜਲੰਧਰ ਵਿੱਚਕਾਰ ਖੇਡਿਆਂ ਗਿਆ ਅਤੇ ਸੰਗਰੂਰ 5-1 ਨਾਲ ਜੇਤੂ ਰਹੀ। ਅਂ-21-30 ਦੇ ਸੈਮੀਫਾਈਨਲ ਦਾ ਮੁਕਾਬਲਾ ਮੋਗਾ ਅਤੇ ਜਲੰਧਰ ਵਿੱਚਕਾਰ ਹੋਇਆ ਜਿਸ ਵਿੱਚ ਮੋਗਾ ਦੀ ਟੀਮ 2-0 ਨਾਲ ਜੇਤੂ ਰਹੀ। ਅੰ-21-30 ਦੇ ਫਾਈਨਲ ਮੁਕਾਬਲਾ  ਮੋਗਾ ਅਤੇ ਅੰਮ੍ਰਿਤਸਰ ਦੇ ਵਿੱਚਕਾਰ ਖੇਡਿਆ ਗਿਆ ਜਿਸ ਵਿੱਚ ਅੰਮ੍ਰਿਤਸਰ ਦੀ ਟੀਮ 10-6 ਸਕੋਰ ਨਾਲ ਜੇਤੂ ਰਹੀ। ਵੱਖ ਵੱਖ ਜਿਲ੍ਹੇਆਂ ਤੋ ਪਹੁੰਚੇ ਸਾਰੇ ਖਿਡਾਰੀਆਂ  ਅਤੇ ਆਫੀਸੀਅਲਜ ਦਾ ਜਿਲ੍ਹਾ ਖੇਡ ਅਫ਼ਸਰ ਫਾਜਿਲਕਾ ਜੀ ਵੱਲੋਂ  ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here