ਵਿਸ਼ਵ ਸ਼ਾਂਤੀ ਅਤੇ ਆਪਸੀ ਸਦਭਾਵਨਾ ਦੀ ਮਜ਼ਬੂਤੀ ਲਈ ਕੀਤੀ ਅਰਦਾਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੁਰਦੁਆਰਾ ਭਾਈ ਬਚਿੱਤਰ ਸਿੰਘ ਪ੍ਰੀਤ ਨਗਰ ਅੱਜੋਵਾਲ ਵਿਖੇ ਧਾਰਮਿਕ ਤੇ ਸਮਾਜ-ਸੇਵੀ ਸੰਸਥਾਂਵਾਂ ਵੱਲੋਂ ਮਹੀਨਾਵਾਰ ਰਾਤਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਈ ਸਤਿੰਦਰ ਸਿੰਘ ਆਲਮ ਹਜ਼ੂਰੀ ਰਾਗੀ ਗੁਰਦੁਆਰਾ ਹਰਿ ਜੀ ਸਹਾਇ ਟਿੱਬਾ ਸਾਹਿਬ ਅਤੇ ਭਾਈ ਜਸਵਿੰਦਰ ਸਿੰਘ ਪਰਮਾਰ ਨੇ ਕਥਾ-ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਹਾਲ ਹੀ ਵਿੱਚ ਇਜ਼ਰਾਈਲ-ਗਾਜਾ ਪੱਟੀ ਵਿੱਚ ਚੱਲ ਰਹੇ ਅਣਚਾਹੇ ਯੁੱਧ ਸਬੰਧੀ ਵਿਸ਼ੇਸ਼ ਤੌਰ ਤੇ ਅਰਦਾਸ ਕੀਤੀ ਗਈ ਕਿ ਮਹਾਂਯੁੱਧ ਵੱਲ ਵੱਧ ਰਹੇ ਸੰਸਾਰ ਨੂੰ ਸੋਝੀ ਬਖਸ਼ੋ।ਇਜ਼ਰਾਈਲ-ਗਾਜਾ ਅਤੇ ਰੂਸ-ਯੂਕਰੇਨ ਵਿੱਚ ਹੋ ਰਿਹਾ ਨਰਸੰਘਾਰ ਸਮੁੱਚੀ ਮਨੁੱਖਤਾ ਅਤੇ ਕੁਦਰਤ ਕਾਇਨਾਤ ਨੂੰ ਚੁਣੌਤੀ ਦੇ ਰਿਹਾ ਹੈ। ਬੱਚੇ ਭੁੱਖੇ ਪਿਆਸੇ ਅਤੇ ਇਲਾਜ ਵਾਂਝੇ ਮਰ ਰਹੇ ਹਨ। ਇਨਸਾਨੀਅਤ ਦੇ ਹਿਰਦੇ ਬੇਕਸੂਰ ਨਿਰਦੋਸ਼ ਜਨਤਾ ਦੀ ਤਬਾਹੀ ਕਾਰਨ ਛਲਣੀ ਹੋ ਰਹੇ ਹਨ।

Advertisements

ਅੰਮ੍ਰਿਤ ਬਾਣੀ ਦਾ ਸੰਦੇਸ਼-ਉਪਦੇਸ਼ ਸਮੁੱਚੇ ਸੰਸਾਰ ਵਿੱਚ ਵਰਤੇ ਤਾਂ ਕਿ ਵਿਸ਼ਵ ਸ਼ਾਤੀ ਅਤੇ ਕੌਮਾਂਤਰੀ ਭਾਈਚਾਰਕ ਸਾਂਝ ਕਾਇਮ ਹੋ ਸਕੇ।ਅਰਦਾਸ ਦੀ ਸੇਵਾ ਸ਼ੁੱਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਨੇ ਨਿਭਾਈ। ਉੱਘੇ ਸਮਾਜ-ਸੇਵੀ ਵਰਿੰਦਰ ਸਿੰਘ ਪਰਹਾਰ ਨੇ ਅਤੇ ਪ੍ਰੋ: ਬਹਾਦਰ ਸਿੰਘ ਸੁਨੇਤ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਘਨ੍ਹਈਆ ਜੀ ਦੀ ਯਾਦ ਆ ਰਹੀ ਹੈ , ਜੋ ਜੰਗਾਂ ਯੁੱਧਾਂ ਵਿੱਚ ਜ਼ਖਮੀਆਂ ਨੂੰ ਬਿਨਾਂ ਭਿੰਨ-ਭੇਦ ਪਾਣੀ ਪਿਲਾਉਦੇ ਅਤੇ ਮਰ੍ਹਮ ਸਿਰਜਿਆ ਜਾ ਸਕੇ ਉੱਥੇ ਉੱਜੜ ਰਹੇ ਲੋਕਾਂ ਦਾ ਵਸੇਬਾ ਹੋ ਸਕੇ। ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਸੇਵਾ ਵਾਸਤੇ ਮੈਦਾਨ ਵਿੱਚ ਨਿਤਰਦਾ ਹੈ, ਜਿਸਦੀ ਬਦੌਲਤ ਅੱਜ ਅਰਦਾਸ ਕੀਤੀ ਗਈ ਹੈ।

ਸ: ੳਂਕਾਰ ਸਿੰਘ ਧਾਮੀ ਨੇ ਸਭ ਸੰਗਤਾਂ ਅਤੇ ਸੰਸਥਾਂਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਰਸ਼ਨ ਸਿੰਘ ਪਲਾਹਾ ਪ੍ਰਧਾਨ ਗੁਰਦੁਆਰਾ ਟਿੱਬਾ ਸਾਹਿਬ, ਪ੍ਰਿੰ: ਰਚਨਾ ਕੌਰ, ਮਾਸਟਰ ਗੁਰਪ੍ਰੀਤ ਸਿੰਘ, ਬੀਬੀ ਜਤਿੰਦਰ ਕੌਰ, ਪ੍ਰਿੰ: ਬਲਬੀਰ ਸਿੰਘ, ਬਲਜੀਤ ਸਿੰਘ, ਪ੍ਰਧਾਨ ਸਿੰਘ, ਰਾਜਿੰਦਰ ਸਿੰਘ ਤੋਂ ਇਲਾਵਾ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ, ਭਾਈ ਘਨ੍ਹਈਆ ਮਿਸ਼ਨ ਪੰਜਾਬ, ਸਿੱਖ ਵੈਲਫੇਅਰ ਸੁਸਾਇਟੀ, ਕਿਸਾਨ-ਮਜ਼ਦੂਰ ਏਕਤਾ, ਸੁਸਾਇਟੀ ਫਾਰ ਹੋਮਲੈਸ, ਸ਼ਿਕਲੀਗਰ ਵੈਲਫੇਅਰ ਸੁਸਾਇਟੀ ਅਤੇ ਸ਼ੁੱਭ ਕਰਮਨ ਸੁਸਾਇਟੀਆਂ ਤੋਂ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here