ਪਿੰਡ ਕਲੇਰ ਦੇ ਸਰਕਾਰੀ ਸਕੂਲ ਵਿੱਚ ਲੜਕਾ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ

ਫਰੀਦਕੋਟ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਫਰੀਦਕੋਟ ਦੇ ਪਿੰਡ ਕਲੇਰ ਦੇ ਸਰਕਾਰੀ ਮਿਡਲ ਸਕੂਲ ਵਿੱਚ ਨੌਜ਼ਵਾਨ ਲੜਕੀ ਲੜਕੇ ਵੱਲੋ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ ਗਈ। ਜਾਣਕਾਰੀ ਅਨੁਸਾਰ, ਲੜਕਾ ਜ਼ਿਲਾ ਸੰਗਰੂਰ ਤੇ ਲੜਕੀ ਬਰਨਾਲਾ ਜ਼ਿਲੇ ਦੀ ਰਹਿਣ ਵਾਲੀ ਸੀ। ਜਦੋ ਸਕੂਲ ਕਰਮਚਾਰੀ ਸਫਾਈ ਕਰਨ ਦੇ ਲਈ ਪਹੁੰਚਿਆ ਤਾ ਦੇਖਿਆ ਕਿ ਦੋਵੇ ਲੜਕਾ ਲੜਕੀ ਬੇਹੋਸ਼ ਪਏ ਸਨ, ਜਿਨ੍ਹਾਂ ਵਿੱਚੋਂ ਲੜਕੇ ਦੀ ਮੌਤ ਹੋ ਚੁੱਕੀ ਸੀ ਜਦਕਿ ਲੜਕੀ ਸਾਹ ਲੈ ਰਹੀ ਸੀ ਜਿਸਤੋ ਬਾਅਦ ਲੜਕੀ ਨੂੰ ਤੁਰੰਤ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

Advertisements

ਮ੍ਰਿਤਕਾਂ ਦੀ ਪਹਿਚਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਦੇ ਰਹਿਣ ਵਾਲੇ ਬਿੰਦਰ ਸਿੰਘ ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਵਜੋਂ ਹੋਈ ਹੈ। ਦਸ ਦਈਏ ਕਿ ਦੋਨਾਂ ਦੀਆ ਲਾਸ਼ਾ ਕੋਲੋ ਇੱਕ ਕਾਪੀ ਬਰਾਮਦ ਹੋਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਪ੍ਰੇਮ ਸਬੰਧਾਂ ਬਾਰੇ ਜ਼ਿਕਰ ਕਰ ਆਪਣੇ ਪਰਿਵਾਰਾਂ ਤੋਂ ਇਹ ਕਦਮ ਚੁੱਕਣ ਲਈ ਮੁਆਫ਼ੀ ਮੰਗੀ ਹੈ। ਪੁਲਿਸ ਮੁਤਾਬਕ ਲੜਕੀ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕੁਆਰੀ ਸੀ ਤੇ ਲੜਕੇ ਦੀ ਉਮਰ ਕਰੀਬ 30 ਸਾਲ ਜੋ ਵਿਹਾਇਆ ਹੋਇਆ ਸੀ। ਪ੍ਰੇਮ ਸਬੰਧਾਂ ਦੇ ਚੱਲਦੇ ਉਹ ਘਰੋਂ ਨਿਕਲ ਕੇ ਆਏ ਸਨ । ਫਿਲਹਾਲ ਪੁਲਿਸ ਦੇ ਵੱਲੋ ਆਤਮਹੱਤਿਆ ਕਰਨ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here