ਸਵਾਰੀਆਂ ਨਾਲ ਭਰੀ ਬੱਸ ਟਰੈਕਟਰ-ਟਰਾਲੀ ਨਾਲ ਟਕਰਾਈ, ਲੋਕ ਗੰਭੀਰ ਜ਼ਖ਼ਮੀ

ਨਵਾਂਸ਼ਹਿਰ (ਦ ਸਟੈਲਰ ਨਿਊਜ਼), ਪਲਕ। ਨਵਾਂਸ਼ਹਿਰ ਦੇ ਕਸਬਾ ਪਿੰਡ ਔੜ ਦੇ ਬੁਹਾਰਾ ਰੋਡ ਉੱਤੇ ਇਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਿੱਥੇ ਕਿ ਸਵਾਰੀਆਂ ਨਾਲ ਭਰੀ ਬੱਸ ਇੱਕ ਟਰੈਕਟਰ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਅੱਗੇ ਬੈਠੀ ਸਵਾਰੀ ਔਰਤ ਬੱਸ ਦਾ ਅਗਲਾ ਸ਼ੀਸ਼ਾ ਤੋੜ ਕੇ ਬੱਸ ਤੋਂ ਬਾਹਰ ਡਿੱਗ ਗਈ। ਲੋਕਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਬੱਸ  ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਇਹ ਹਾਦਸਾ ਡਰਾਈਵਰ ਦੀ ਅਣਗਹਿਲੀ ਕਰਕੇ ਵਾਪਰਿਆ ਹੈ।

Advertisements

ਦੂਸਰੇ ਪਾਸੇ ਕੰਡਕਟਰ ਨੇ ਸਾਰੇ ਆਰੋਪਾ ਨੂੰ ਨਕਾਰਦੇ ਹੋਏ ਕਿਹਾ ਕਿ ਡਰਾਈਵਰ ਨੇ ਕੋਈ ਨਸ਼ਾ ਨਹੀਂ ਕੀਤਾ ਸੀ। ਸਾਰੀ ਜ਼ਖ਼ਮੀਆਂ ਸਵਾਰੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਔੜ ਦੇ ਮੁਖੀ ਜਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਕਿਹਾ ਕਿ ਜਾਂਚ ਉਪਰੰਤ ਜੋ ਵੀ ਆਰੋਪੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here