ਖੱਡ ਵਿੱਚ ਡਿੱਗੀ ਕਾਰ, ਸਾਬਕਾ ਫੌਜੀ ਦੀ ਮੌਤ, ਪਤਨੀ ਗੰਭੀਰ ਜ਼ਖਮੀ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਰੂਪਨਗਰ ਦੇ ਪਹਾੜੀ ਇਲਾਕੇ ਵਿੱਚ ਇੱਕ ਕਾਰ ਖੱਡ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਰਸ਼ਪਾਲ ਸਿੰਘ ਜੋ ਸਾਬਕਾ ਫੌਜ਼ੀ ਵਜੋਂ ਤਾਇਨਾਤ ਸੀ ਤੇ ਜ਼ਖਮੀ ਔਰਤ ਦੀ ਪਹਿਚਾਣ ਸੁਖਵਿੰਦਰ ਕੌਰ ਵਾਸੀ ਪਿੰਡ ਮੀਆਂਪੁਰ ਰੂਪਨਗਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਦੋਵੇ ਪਤੀ-ਪਤਨੀ ਰੂਪਨਗਰ-ਨੂਰਪੁਰ ਬੇਦੀ ਸੜਕ ਵੱਲ ਜਾ ਰਹੇ ਸਨ ਤਾਂ ਉਹਨਾਂ ਦੀ ਕਾਰ ਅਚਾਨਕ ਖੱਡ ਵਿੱਚ ਪਲਟ ਗਈ, ਤੇ ਰਸ਼ਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਰਾਹਗੀਰਾਂ ਨੇ ਦੋਵਾਂ ਪਤੀ-ਪਤਨੀ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਜ਼ਖਮੀ ਹਾਲਤ ਵਿੱਚ ਸੁਖਵਿੰਦਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਰਸ਼ਪਾਲ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਰੱਖਵਾ ਦਿੱਤਾ।

LEAVE A REPLY

Please enter your comment!
Please enter your name here