ਪਾਕਿ ਆਈਐੱਸਆਈ ਲਈ ਭਾਰਤੀ ਫੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਵਾਲੇ 2 ਜਾਸੂਸ ਗ੍ਰਿਫ਼ਤਾਰ

ਬਠਿੰਡਾ (ਦ ਸਟੈਲਰ ਨਿਊਜ਼), ਪਲਕ। ਬਠਿੰਡਾ ਪੁਲਿਸ ਨੇ 2 ਜਸੂਸਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜੋ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਲਈ ਭਾਰਤੀ ਫੌਜ ਦੇ ਟੈਂਕਾਂ ਦੀ ਜਾਸੂਸੀ ਕਰਦੇ ਸਨ। ਮੁਲਜ਼ਮ ਦੀ ਪਹਿਚਾਣ ਅੰਮ੍ਰਿਤਪਾਲ ਗਿੱਲ ਉਰਫ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਫੜਿਆ ਗਿਆ ਮੁਲਜ਼ਮ ਰਾਮਪੁਰਾ ਫੂਲ ਦੇ ਪਿੰਡ ਦੁੱਲੇ ਬੱਲ ਦਾ ਰਹਿਣ ਵਾਲਾ ਹੈ।

Advertisements

ਉਸ ਨੂੰ 23 ਨਵੰਬਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੇ ਸਹਾਇਕ ਰਿਆਜ਼ੂਦੀਨ ਨੂੰ ਲਖਨਊ ਏਟੀਐਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲਖਨਊ ਪੁਲਿਸ ਹੁਣ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਤੋਂ ਲਖਨਊ ਟਰਾਂਜਿਟ ਰਿਮਾਂਡ ਤੇ ਲੈ ਗਈ ਹੈ। ਹੁਣ ਤੱਕ ਦੀ ਜਾਂਚ ਅਤੇ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਭਾਰਤੀ ਟੈਂਕਾਂ ਦੀ ਜਾਣਕਾਰੀ ਆਈਐਸਆਈ ਨੂੰ ਭੇਜਦੇ ਸਨ।

LEAVE A REPLY

Please enter your comment!
Please enter your name here