ਸਰਦੀਆਂ ਦੇ ਫੁੱਲਾਂ ਦੀ ਪਨੀਰੀ ਦੀ ਵੰਡ ਮਿਤੀ 3 ਦਸੰਬਰ 2023 ਨੂੰ

ਫਾਜਿਲਕਾ (ਦ ਸਟੈਲਰ ਨਿਊਜ਼): ਪੰਜਾਬ ਰਾਜ ਦੇ ਫੱਲਾਂ ਨਾਲ ਪਿਆਰ ਕਰਨ ਵਾਲੇ ਸਾਰੇ ਸੱਜਣਾ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਰਦੀਆਂ ਦੇ ਫੁੱਲਾਂ ਦੀ ਪਨੀਰੀ ਮਿਤੀ 3 ਦਸੰਬਰ 2023 ਨੂੰ ਅਰਨੀ ਵਾਲਾ ਸੇਖ ਸੁਭਾਨ (ਜਿਲ੍ਹਾ ਫਾਜਿਲਕਾ) ਵਿਖ਼ੇ ਸਥਾਨਕ ਸ਼ਿਵ ਭੂਮੀ ਮੰਡੀ ਅਰਨੀਵਾਲਾ ਸੇਖ ਸੁਭਾਨ ਰਾਜ ਕੁਮਾਰ ਜੀ ਗੁਲਾਟੀ ਸੇਵਾਦਾਰ ਸ਼ਿਵ ਭੂਮੀ ਸੰਪਰਕ ਨੰਬਰ 9463042007 ਦੁਆਰਾ ਤਿਆਰ ਕਰਕੇ ਮੁਫਤ ਪ੍ਰਦਾਨ ਕੀਤੀ ਜਾਵੇਗੀ। ਇਸ ਪਨੀਰੀ ਲਈ ਬੀਜ ਅਤੇ ਸਮੁੱਚੀ ਅਗਵਾਈ ਫਲਾਵਰਮੈਨ ਆਫ ਇੰਡੀਆ ਡਾ ਰਾਮ ਜੀ ਜੈਮਲ ਪਿੰਡ ਦੜੁਬੀ ਜਿਲ੍ਹਾ ਸਿਰਸਾ ਸੰਪਰਕ ਨੰ 941624190 ਦੁਆਰਾ ਪ੍ਰਦਾਨ ਕੀਤੀ ਗਈ ਅਤੇ ਆਪਸੀ ਐਨਜੀਓ ਦੇ ਸਹਿਯੋਗ ਅਤੇ ਇਸ ਐਨਜੀਓ ਦੇ ਮੁੱਖੀ ਡਾ ਐਸ.ਕੇ ਗੁਲਾਟੀ  ਜੀ ਦੁਆਰਾ (ਰਿਟਾ. ਆਈ.ਏ.ਐਸ ਅਤੇ ਫੋਰਮਰ ਚੀਫ ਸੈਕਟਰੀ ਹਰਿਆਣਾ) ਲਾਮਬੰਧ ਕੀਤਾ ਗਿਆ।

Advertisements

ਪਨੀਰੀ ਦੀ ਸੁਚੱਜੀ ਵਰਤੋ ਲਈ ਸੰਸਥਾ ਵੱਲੋਂ ਕੁਝ ਮੱਦਾਂ ਤੇ ਪ੍ਰਵਾਨਗੀ ਦਿੰਦੇ ਹੋਏ ਫੁੱਲਾਂ ਦੀ ਪਨੀਰੀ ਪਹਿਲੇ ਫੇਜ ਵਿਚ ਸਰਕਾਰੀ ਦਫਤਰਾਂ, ਰਜਿਸਟਰਡ ਕਲੱਬਾਂ, ਜਿਲ੍ਹੇ ਦੇ ਅੰਦਰ ਚੱਲਦੇ ਵਿਦਿਅਕ ਅਦਾਰਿਆਂ, ਪਾਰਕਾਂ ਅਤੇ ਸਿਵ ਭੂਮੀਆ ਲਈ ਉਪਲਬਧ ਰਹੇਗੀ।ਫੌਜੀ ਅਦਾਰਿਆਂ ਨੂੰ  ਵੀ ਪਹਿਲ ਦੇ ਅਧਾਰ ਤੇ ਪਨੀਰੀ ਉਪਲਬਧ ਕਰਵਾਈ ਜਾਵੇਗੀ। ਪਨੀਰੀ ਪ੍ਰਾਪਤ ਕਰਨ ਲਈ ਆਪਣਾ ਰੰਬਾ, ਪੈਕਿੰਗ ਦਾ ਸਮਾਨ ਜਿਵੇ ਰੱਦੀ ਅਤੇ ਗੱਤੇ ਦਾ ਡੱਬਾ  ਖੁਦ ਨਾਲ ਲੈ ਕੇ ਆਇਆ ਜਾਵੇ।

ਪਨੀਰੀ ਵੰਡਣ ਦਾ ਸਮਾਂ ਸਵੇਰੇ 9 ਵਜੇ ਤੋ ਸ਼ਾਮ 4 ਵਜੇ ਤੱਕ ਹੋਵੇਗਾ। ਪਨੀਰੀ ਪ੍ਰਾਪਤ ਕਰਨ ਲਈ ਆਪ ਜੀ ਨੂੰ ਪਹਿਲਾ ਤੋ ਤਿਆਰ ਕੀਤੀ ਜਗ੍ਹਾਂ ਦੀ ਵੀਡੀਊ ਫੋਟੋ ਜਾ ਫੋਟੋ ਦਿਖਾਣੀ ਅਤਿ ਜਰੂਰੀ ਹੈ। ਆਪ ਜੀ ਵੱਲੋਂ ਸਰਕਾਰੀ ਜਾ ਗੈਰ ਸਰਕਾਰੀ ਅਦਾਰੇ ਜਿਸ ਲਈ ਪਨੀਰੀ ਲੈਣੀ ਹੈ ਉਸ ਵੱਲੋਂ ਇਕ ਬੇਨਤੀ ਪੱਤਰ ਆਪਸੀ ਐਨਜੀਓ ਦੇ ਨਾਂਅ ਸੰਬੋਧਨ ਕਰਕੇ ਮੋਹਰ ਲਗਾ ਕੇ ਲੈ ਕੇ ਆਉਣਾ ਜਰੂਰੀ ਹੈ ਜੀ। ਫੁੱਲਾਂ ਦੀ ਪਨੀਰੀ ਮੁਫਤ ਪ੍ਰਦਾਨ ਕੀਤੀ ਜਾਵੇਗੀ ਜੀ ਸੋ ਆਸ ਕੀਤੀ ਜਾਂਦੀ ਹੈ ਕਿ ਆਪ ਸੰਸਥਾ ਦੇ ਮੈਬਰਾਂ ਨਾਲ ਸਹਿਯੋਗ ਕਰਕੇ ਇਸ ਨੇਕ ਕਾਰਜ ਨੂੰ ਪੂਰਾ ਕਰਨ ਵਿਚ ਸਾਡੀ ਮਦਦ ਕਰੋਗੇ।  ਹਰ ਹਫਤੇ ਦੇ ਐਤਵਾਰ ਵਾਲੇ ਦਿਨ ਪਨੀਰੀ ਤਿਆਰ ਹੋਣ ਤੇ ਅਗਾਊ ਤੋਰ ਤੇ ਸੂਚਿਤ ਵੀ ਕੀਤਾ ਜਾਵੇਗਾ ਤੇ ਪੜ੍ਹਾਅਵਾਰ ਪਨੀਰੀ ਵੱਖਰੇ-ਵੱਖਰੇ ਥਾਵਾਂ ‘ਤੇ ਆਪ ਪਨੀਰੀ ਉਪਲਬਧ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here