ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਜਲਾਲਾਬਾਦ ਦਾ ਸਲਾਨਾ ਪ੍ਰੋਗਰਾਮ ਦਾ ਕੀਤਾ ਦੌਰਾ

ਜਲਾਲਾਬਾਦ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਜਲਾਲਾਬਾਦ ਦੇ ਸਲਾਨਾ ਪ੍ਰੋਗਰਾਮ ਵਿਖੇ ਮੁਖ ਮਹਿਮਾਨ ਵਜੋ ਸਿਰਕਤ ਕੀਤੀ। ਸਕੂਲ ਦੇ ਚੇਅਰਮੈਨ ਪ੍ਰਿੰਸੀਪਲ ਅਤੇ ਸਕੂਲ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ। ਸਕੂਲ ਦੇ ਬੱਚਿਆ ਵੱਲੋਂ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਜਿਵੇ ਕਿ ਭਗੜਾ, ਗਿੱਧਾ,ਗਨੇਸ਼ ਵੰਦਨਾ,ਚੰਦਰਯਾਨ, ਸਟੋਰੀ ਆਫ ਪਦਮਾਵਤੀ, ਬੇਟੀ ਬਚਾਓ, ਏਡੀਕਸਨ ਆਫ ਸੋਸ਼ਲ ਮੀਡੀਆ ਦੀ ਆਦਿ ਪੇਸ਼ਕਾਰੀ ਕੀਤੀਆਂ।

Advertisements

ਡਿਪਟੀ ਕਮਿਸ਼ਨਰ ਨੇ ਬੱਚਿਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ  ਬੱਚਿਆਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਸਕੂਲ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਬੱਚੇ ਸਾਡੇ ਆਉਣ ਵਾਲਾ ਭਵਿਖ ਹਨ। ਉਨ੍ਹਾਂ ਨੂੰ ਜਿਸ ਅਨੁਸਾਰ ਢਾਲਿਆ ਜਾਵੇਗਾ ਉਹ ਉਸ ਅਨੁਸਾਰ ਹੋ ਜਾਣਗੇ ਇਸ ਲਈ ਸਾਨੂੰ  ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆ ਲਈ ਵੀ ਮੋਟੀਵੇਟ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here