ਪੰਜਾਬ ਸਟੇਟ ਐਥਲੈਟਿਕਸ ਚੈਂਪੀਅਨਸ਼ੀਪ-2023 ਵਿਚ ਪ੍ਰਵੀਨ ਕੁਮਾਰ ਨੇ ਗੋਲਡ ਮੈਡਲ ਜਿਤ ਕੇ ਜ਼ਿਲੇ ਦਾ ਨਾਮ ਕੀਤਾ ਰੋਸ਼ਨ

ਫਾਜਿਲਕਾ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੂਰੜ ਖੇੜਾ ਦੇ ਹੋਣਹਾਰ ਵਿਦਿਆਰਥੀ ਪ੍ਰਵੀਨ ਕੁਮਾਰ ਨੇ ਪੰਜਾਬ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ-2023 ਵਿਚ ਭਾਗ ਲਿਆ ਜਿਸ ਵਿੱਚ ਉਸ ਨੇ ਕ੍ਰਮਵਾਰ 100 ਮੀਟਰ,200 ਮੀਟਰ ਅਤੇ 400 ਮੀਟਰ ਦੋੜ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਤਿੰਨ ਗੋਲਡ ਮੈਡਲ ਜਿੱਤੇ। ਇਸ ਨਾਲ ਪ੍ਰਵੀਨ ਕੁਮਾਰ ਨੇ ਆਪਣਾ, ਆਪਣੇ ਮਾਤਾ ਪਿਤਾ, ਆਪਣੇ ਪਿੰਡ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।

Advertisements

ਇਸ ਮੌਕੇ ਪ੍ਰਵੀਨ ਕੁਮਾਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੂਰੜ ਖੇੜਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਇਸ ਖੁਸ਼ੀ ਭਰੇ ਮਾਹੌਲ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਕੁਮਾਰ ਉਤਰੇਜਾ, ਪਿੰਡ ਦੇ ਸਰਪੰਚ ਸੁਭਾਸ ਬਿਸ਼ਨੋਈ, ਰਿਟਾਇਰ ਲੈਕਚਰਾਰ ਬਲਦੇਵ ਸਿੰਘ ਸੰਧੂ,ਐਸ.ਐਮ.ਸੀ ਦੇ ਚੇਅਰਮੈਨ ਪਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਸਕੂਲ ਦੇ ਪ੍ਰਿੰਸੀਪਲ ਕਸ਼ਮੀਰੀ ਲਾਲ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਅੱਗੇ ਵੱਧਣ ਦੀ ਪ੍ਰੇਰਣਾ ਵੀ ਦਿੱਤੀ ਗਈ। ਇਸ ਤੋਂ ਇਲਾਵਾ ਪਿੰਡ ਦੇ ਮੋਹਤਵਾਰਾਂ ਅਤੇ ਸਕੂਲ ਦੇ ਸਟਾਫ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੰਦਿਆ ਸਫ਼ਲਤਾ ਲਈ ਸ਼ੁਭਕਾਮਨਾਵਾ ਵੀ ਦਿੱਤੀਆ।

ਇਸ ਤੋਂ ਪਹਿਲਾ ਪ੍ਰਵੀਨ ਕੁਮਾਰ ਨੇ ਖੇਲੋ ਇੰਡੀਆ ਪੈਰਾ ਗੇਮਜ ਦਿੱਲੀ ਵਿੱਚ 400 ਮੀਟਰ ਦੀ ਦੋੜ ਵਿੱਚ ਭਾਗ ਲਿਆ ਸੀ। ਜਿਨਾ ਵਿਚ ਉਸ ਨੇ ਤਾਬੇ ਦਾ ਮੈਡਲ ਜਿੱਤਿਆ। ਇਸ ਮੌਕੇ ਤੇ ਸਮੂਹ ਸਟਾਫ ਅਤੇ ਪ੍ਰਿੰਸੀਪਲ ਵੱਲੋਂ ਪ੍ਰਵੀਨ ਕੁਮਾਰ ਨੂੰ ਸਨਮਾਨਿਤ ਕੀਤਾ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਆਖੀ। ਜ਼ਿਲ੍ਹਾ  ਭਾਸ਼ਾ ਅਫਸਰ ਭੁਪਿੰਦਰ ਕੁਮਾਰ ਨੇ ਵੀ ਪ੍ਰਵੀਨ ਕੁਮਾਰ ਨੂੰ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ।

ਇਸ ਸਾਰੇ ਪ੍ਰੋਗਰਾਮ ਲਈ ਮਲਕੀਤ ਚੰਦ, ਪਰਮਜੀਤ ਕੌਰ, ਸੁਰਿੰਦਰ ਸਿੰਘ, ਰਮੇਸ਼ ਕੁਮਾਰ, ਰਜਿੰਦਰ ਕੁਮਾਰ, ਸੁਰੇਸ਼ ਪਾਲ, ਭੀਮ ਸੈਨ, ਰੈਨੂੰ ਬਾਲਾ, ਮਿਸ ਜਸਪ੍ਰੀਤ ਕੌਰ, ਨਿਰੰਜਨ ਸਿੰਘ, ਸੁਖਬੀਰ ਕੌਰ, ਅਲਕਾ ਰਾਣੀ, ਨਵਜੋਤ ਕੌਰ, ਰਾਜਵੀਰ ਕੌਰ, ਆਰਤੀ, ਰਾਜ ਰਾਣੀ, ਸੁਨਿਤਾ ਦੇਵੀ, ਸਨੇਹ ਲਤਾ, ਤਰਸੇਮ ਸਿੰਘ, ਪਾਇਲ,ਸੁਖਪਾਲ ਕੌਰ, ਸੁਖਵਿੰਦਰ ਸਿੰਘ ਨੇ ਸਹਿਯੋਗ ਦਿੱਤਾ।

LEAVE A REPLY

Please enter your comment!
Please enter your name here