ਬਿਲਡਿੰਗ ਦੇ ਠੇਕੇਦਾਰ ਤੇ ਚੱਲੀਆਂ ਗੋਲੀਆਂ, ਵਾਲ-ਵਾਲ ਬੱਚੀ ਜਾਨ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਜਲੰਧਰ ਤੋਂ ਇੱਕ ਖ਼ਬਰ ਮਿਲੀ ਹੈ। ਜਿੱਥੇ ਕਿ ਨੂਰਮਹਿਲ ਬਿਲਗਾ ਰੋਡ ਪਿੰਡ ਸੁੰਨਤ ਕਲਾਂ ਗੁਰਦੁਆਰੇ ਨੇੜੇ ਦੋ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਤੇ ਗੋਲੀਆਂ ਚਲਾਈਆਂ ਗਈਆਂ। ਥਾਣਾ ਨੂਰਮਹਿਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤਾ ਦੇ ਬਿਆਨ ਦਰਜ਼ ਕੀਤੇ ਅਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੀੜਤ ਬਲਰਾਜ ਸਿੰਘ ਵਾਸੀ ਪਿੰਡ ਵੱਡੀ ਪੱਤੀ ਬਿਲਗਾ ਬਿਲਡਿੰਗ ਠੇਕੇਦਾਰ ਹੈ। ਬਲਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਨੂਰਮਹਿਲ ਨੇੜੇ ਛੱਡਣਾ ਸੀ। ਉਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਗੁਰਦੁਆਰਾ ਸਾਹਿਬ ਵੱਲ ਜਾਂਦੀ ਸੜਕ ਤੇ ਖੜ੍ਹੇ ਦੇਖਿਆ।

Advertisements

ਪੀੜਤਾ ਨੂੰ ਪਹਿਲਾਂ ਹੀ ਮੁਲਜ਼ਮਾਂ ਤੇ ਸ਼ੱਕ ਸੀ। ਪੀੜਤ ਡਰ ਗਿਆ ਅਤੇ ਉਥੋਂ ਆਪਣਾ ਮੋਟਰਸਾਈਕਲ ਮੋੜ ਲਿਆ। ਲੁਟੇਰਿਆਂ ਨੇ ਪੀੜਤ ਦਾ ਪਿੱਛਾ ਕੀਤਾ ਅਤੇ ਫਿਰ ਉਸ ਤੇ ਗੋਲੀਆਂ ਚਲਾ ਦਿੱਤੀਆਂ। ਰੱਬ ਦਾ ਸ਼ੁਕਰ ਰਿਹਾ ਕਿ ਪੀੜਤ ਦੇ ਕੋਈ ਗੋਲੀ ਨਹੀਂ ਵੱਜੀ ਤੇ  ਉਸਦੀ ਜਾਨ ਬੱਚ ਗਈ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਤੇ ਸਿੱਧੀ ਗੋਲੀ ਚੱਲਾ ਦਿੱਤੀ। ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਰੋਪੀ ਪਿੰਡ ਤਗਾਵਾਂ ਦਾ ਰਹਿਣ ਵਾਲਾ ਸੀ। ਬਲਰਾਜ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਉਸ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਮੌਕੇ ਤੋਂ ਇੱਕ ਖੋਲ ਬਰਾਮਦ ਕੀਤਾ ਹੈ।

LEAVE A REPLY

Please enter your comment!
Please enter your name here