ਜਿ਼ਲ੍ਹਾ ਸਿਹਤ ਅਫ਼ਸਰ ਨੇ ਖਾਣ ਪੀਣ ਦੀਆਂ ਵਸਤਾਂ ਦੇ ਲਏ 14 ਸੈਂਪਲ

ਫਾਜਿ਼ਲਕਾ, ( ਦ ਸਟੈਲਰ ਨਿਊਜ਼): ਸਿਹਤ ਵਿਭਾਗ ਦੀ ਭੋਜਨ ਸੁਰੱਖਿਆ ਟੀਮ ਵੱਲੋਂ ਤਿਓਹਾਰਾਂ ਦੇ ਮੱਦੇਨਜਰ ਖਾਣ ਪੀਣ ਦੇ ਸਮਾਨ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਿ਼ਲ੍ਹਾ ਸਿਹਤ ਅਫ਼ਸਰ ਭੁਪਿੰਦਰ ਕੁਮਾਰ ਅਤੇ ਐਫਐਸਓ ਇਸ਼ਾਨ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜਿ਼ਲਕਾ ਅਤੇ ਅਰਨੀਵਾਲਾ ਖੇਤਰ ਵਿਚੋਂ ਖੋਆ, ਘਿਓ ਬਰਫੀ, ਗੁਲਾਬਜਾਮੁਨ, ਪਨੀਰ ਆਦਿ ਦੇ 14 ਨਮੂਨੇ ਜਾਂਚ ਲਈ ਲਏ ਗਏ ਹਨ ਅਤੇ ਲੈਬ ਨੂੰ ਭੇਜੇ ਗਏ ਹਨ।

Advertisements

ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਵੀ ਇਹ ਮੁਹਿੰਮ ਜਾਰੀ ਰਹੇਗੀ।ਉਨ੍ਹਾਂ ਨੇ ਭੋੋਜਨ ਪਦਾਰਥ, ਮਿਠਾਈਆਂ ਆਦਿ ਤਿਆਰ ਕਰਕੇ ਵੇਚਣ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੁੱਧ ਸਮਾਨ ਦੀ ਹੀ ਵਿਕਰੀ ਕਰਨ ਅਤੇ ਭੋਜਨ ਤਿਆਰ ਕਰਦੇ ਸਮੇਂ ਸਫਾਈ ਅਤੇ ਹੋਰ ਭੋਜਨ ਸੁਰੱਖਿਆ ਮਾਪਦੰਡਾਂ ਦਾ ਸਖ਼ਤੀ ਨਾਲ ਪਾਲਣ ਕਰਨ।

LEAVE A REPLY

Please enter your comment!
Please enter your name here