Wednesday, October 28, 2026
Home Latest ਨਵਾਂਸ਼ਹਿਰ ਪੁਲਿਸ ਨੇ 2 ਸ਼ਰਾਬ ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ

ਨਵਾਂਸ਼ਹਿਰ ਪੁਲਿਸ ਨੇ 2 ਸ਼ਰਾਬ ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ

ਨਵਾਂਸ਼ਹਿਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਨਵਾਂਸ਼ਹਿਰ ਦੇ ਕਾਠਗੜ੍ਹ ਦੀ ਪੁਲਿਸ ਨੇ 2 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।ਮੁਲਜ਼ਮਾਂ ਦੀ ਪਹਿਚਾਣ ਰਵੀ ਕੁਮਾਰ ਵਾਸੀ ਭਾਰਤ ਨਗਰ ਕਲੋਨੀ, ਪਾਣੀਪਤ ਅਤੇ ਦੀਪਕ ਸਿੰਘ ਵਾਸੀ ਪਿੰਡ ਜੋਰਾਸੀ, ਜ਼ਿਲ੍ਹਾ ਪਾਣੀਪਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਟੈਕ ਨਾਕਾ ਆਨਸਰੋ ਤੋਂ ਦੋ ਮੁਲਜ਼ਮਾਂ ਨੂੰ 291 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ।

Advertisements

ਜਾਣਕਾਰੀ ਮੁਤਾਬਕ ਏਐੱਸਆਈ ਰਾਮ ਸ਼ਾਹ ਅਤੇ ਬਾਕੀ ਅਧਿਕਾਰੀਆਂ ਸਮੇਤ ਪਿੰਡ ਰੇਲ ਮਾਜਰਾ ਮੋੜ ਤੇ ਗਸ਼ਤ ਕਰ ਰਹੇ ਸਨ, ਤਾਂ ਕਿਸੇ ਮੁਖ਼ਬਰ ਨੇ ਏਐੱਸਆਈ ਨੂੰ ਖਬਰ ਦਿੱਤੀ ਕਿ ਦੋ ਅਣਪਛਾਤੇ ਵਿਅਕਤੀ ਨਜਾਇਜ਼ ਸ਼ਰਾਬ ਨਾਲ ਲੱਦੀ ਹੋਈ ਇੱਕ ਕੈਂਟਰ ਵਿੱਚ ਸਵਾਰ ਹੋ ਕੇ ਨਵਾਂਸ਼ਹਿਰ ਤੋਂ ਰੋਪੜ ਵੱਲ ਆ ਰਹੇ ਹਨ। ਤਾਂ ਏਐੱਸਆਈ ਨੇ ਨਾਕਾਬੰਦੀ ਕੀਤੀ ਤੇ ਕੈਂਟਰ ਦੀ ਚੈਕਿੰਗ ਕੀਤੀ ਤੇ ਕੈਂਰਟ ਵਿੱਚੋ 291 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਇਆ।

ਕੈਂਟਰ ਵਿੱਚ ਅੱਗੇ ਸ਼ਰਾਬ ਦੇ ਡੱਬੇ ਅਤੇ ਪਿਛਲੇ ਪਾਸੇ ਚਿਪਸ ਭਰੇ ਹੋਏ ਸਨ ਤਾਂ ਜੋ ਕਿਸੇ ਨੂੰ ਨਜਾਇਜ਼ ਸ਼ਰਾਬ ਬਾਰੇ ਪਤਾ ਨਾ ਲੱਗ ਸਕੇ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here