ਨਬਾਲਿਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲਾ ਗ੍ਰਿਫਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਦਰਖਾਸਤ ਨੰਬਰ 809 ਦਸਤੀ ਮਿਤੀ 27 ਦਸੰਬਰ 2023 ਵੱਲੋਂ ਸੁਨੀਤਾ ਪਤਨੀ ਜਗਤ ਰਾਮ ਵਾਸੀ ਸਾਹਰੀ ਥਾਣਾ ਮੇਹਟੀਆਣਾ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਮੇਰੀ ਨਬਾਲਿਕ ਲੜਕੀ 26 ਦਸੰਬਰ 2023 ਨੂੰ ਕਰੀਬ 4:30 ਮਿੰਟ ਤੇ ਘਰੋਂ ਟਿਊਸ਼ਨ ਪੜਨ ਲਈ ਗਈ ਸੀ ਤਾਂ ਘਰ ਦੇ ਬਾਹਰ ਖੜਾ ਅੰਮ੍ਰਿਤ ਪਾਲ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ। ਇਸ ਸਬੰਧੀ ਥਾਣਾ ਮੁਖੀ ਜਗਜੀਤ ਸਿੰਘ ਅਤੇ ਏਐਸਆਈ ਓੰਕਾਰ ਸਿੰਘ ਨੇ ਦੱਸਿਆ ਕਿ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਧਾਰਾ 363, 366 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

Advertisements

LEAVE A REPLY

Please enter your comment!
Please enter your name here