ਚੀਨ ਦੇ ਕੋਲਾ ਖਾਨ ਹਾਦਸੇ ਵਿੱਚ 10 ਲੋਕਾਂ ਦੀ ਮੌਤ, 6 ਲਾਪਤਾ

ਚੀਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੀਨ ਦੇ ਹੇਨਾਨ ਸੂਬੇ ਵਿੱਚ ਕੋਲਾ ਖਾਨ ਹਾਦਸੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ, ਜਿਸ ਵਿੱਚ 6 ਲੋਕ ਲਾਪਤਾ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿੰਗਡਿੰਗਸ਼ਾਨ ਤਿਆਨਾਨ ਕੋਲ ਮਾਈਨਿੰਗ ਕੰਪਨੀ ਲਿਮਟਿਡ ਦੀ ਕੋਲਾ ਖਾਨ ਵਿੱਚ ਵਾਪਰਿਆ।

Advertisements

ਜਾਣਕਾਰੀ ਅਨੁਸਾਰ, ਹਾਦਸੇ ਦੇ ਸਮੇਂ ਖਾਨ ਵਿੱਚ ਕੁੱਲ 425 ਲੋਕ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚੋਂ 380 ਨੂੰ ਬਾਹਰ ਕੱਢ ਲਿਆ ਗਿਆ ਹੈ ਤੇ 10 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਲਾਪਤਾ ਦੱਸੇ ਜਾ ਰਹੇ ਹਨ। ਕੋਲਾ ਖਾਨ ਦੇ ਇੰਚਾਰਜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਹ ਹਾਦਸਾ ਕੋਲੇ ਅਤੇ ਗੈਸ ਵਿੱਚ ਹੋਏ ਧਮਾਕੇ ਕਾਰਨ ਹੋਇਆ ਸੀ।

LEAVE A REPLY

Please enter your comment!
Please enter your name here