ਸੰਘਣੀ ਧੁੰਦ ਕਾਰਨ ਆਪਸ ‘ਚ ਟਕਰਾਏ ਕਈ ਵਾਹਨ, 1 ਦੀ ਮੌਤ, 10 ਜ਼ਖ਼ਮੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼), ਪਲਕ। ਫਿਰੋਜ਼ਪੁਰ ਅਤੇ ਫਾਜ਼ਿਲਕਾ ਹਾਈਵੇਅ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ 1 ਮਹਿਲਾਂ ਅਤੇ 10 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸੇ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ। ਪੁਲਿਸ ਨੇ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਹੈ। ਇਹ ਹਾਦਸਾ ਇੱਕ ਟਰੱਕ ਨੇ ਦੂਜੇ ਟਰੱਕ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹੈ।

Advertisements

ਜਿਸਦੇ ਬਾਅਦ ਇੱਕ ਤੇਜ਼ ਰਫਤਾਰ ਕਾਰ ਆਈ ਅਤੇ ਧੁੰਦ ਕਾਰਨ ਬਿਨਾਂ ਕੁਝ ਪਤਾ ਲੱਗੇ ਸਾਹਮਣੇ ਖੜੀ ਕਾਰ ਨਾਲ ਟਕਰਾ ਗਈ। ਇਸ ਤੋਂ ਬਾਅਦ ਇੱਕ ਮੋਟਰਸਾਈਕਲ ਸੜਕ ਦੇ ਇੱਕ ਰੇਹੜੀ ਵਾਲੇ ਨਾਲ ਟਕਰਾ ਗਿਆ। ਟਕਰਾਉਣ ਕਾਰਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ। ਹਾਈਵੇਅ ਤੋਂ ਵਾਹਨ ਹਟਾ ਕੇ ਆਵਾਜਾਈ ਦੁਬਾਰਾ ਤੋਂ ਬਹਾਲ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here