ਕਾਰ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟੀ, ਚਾਲਕ ਦੀ ਮੌਤ

ਅਬੋਹਰ (ਦ ਸਟੈਲਰ ਨਿਊਜ਼), ਪਲਕ। ਅਬੋਹਰ ਦੇ ਪਿੰਡ ਬਾਜੀਤਪੁਰ ਕੱਟਿਆਂਵਾਲੀ ਤੋਂ ਇੱਕ ਖ਼ਬਰ ਮਿਲੀ ਹੈ। ਜਿੱਥੇ ਕਿ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਕੇ ਖੇਤਾਂ ਵਿੱਚ ਡਿੱਗ ਗਈ। ਜਿਸ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੂੰ ਇੱਕ ਦਿੱਲੀ ਨੰਬਰ ਦੀ ਡਿਜ਼ਾਇਰ ਕਾਰ ਪਿੰਡ ਬਜੀਤਪੁਰਾ ਤੋਂ ਮਾਮੂਖੇੜਾ ਵੱਲ ਜਾ ਰਹੀ ਸੀ। ਇਸੇ ਦੌਰਾਨ ਪਿੰਡ ਮਾਮੂਖੇੜਾ ਦੀ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਨੇ ਕਾਰ ਚਾਲਕ ਤੋਂ ਲਿਫਟ ਮੰਗੀ ਤਾਂ ਉਹ ਵੀ ਕਾਰ ਵਿਚ ਸਵਾਰ ਹੋ ਗਈ।

Advertisements

ਜਿਸ ਤੋਂ ਬਾਅਦ ਕਾਰ ਚਾਲਕ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਕਿਕਰ ਦੇ ਦਰਖਤ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਵਿਦਿਆਰਥਣ ਵੀ ਗੰਭੀਰ ਜ਼ਖ਼ਮੀ ਹੋ ਗਈ ਹੈ। ਉਸ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਹਨ। ਜਿਸ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਦਾਖ਼ਲ ਕਰਵਾਇਆ ਹੈ। ਮ੍ਰਿਤਕ ਕਾਰ ਚਾਲਕ ਦੀ ਪਹਿਚਾਣ ਸੌਰਭ ਵਾਸੀ ਘੱਲੂ ਅਤੇ ਜ਼ਖ਼ਮੀ ਵਿਦਿਆਰਥਣ ਦੀ ਪਹਿਚਾਣ ਸ਼ਾਲੂ ਵਾਸੀ ਪਿੰਡ ਮਾਮੂਖੇੜਾ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।  

LEAVE A REPLY

Please enter your comment!
Please enter your name here