ਫਾਜਿਲ਼ਕਾ ਦੇ ਨਵੇਂ ਐਸਟੀਪੀ ਦਾ ਟ੍ਰਾਇਲ ਸ਼ੁਰੂ, ਗੰਦੇ ਪਾਣੀ ਤੋਂ ਮਿਲੇਗੀ ਮੁਕਤੀ: ਡਿਪਟੀ ਕਮਿਸ਼ਨਰ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਸਰਹੱਦੀ ਪਿੰਡਾਂ ਵਿਚ ਵੱਖ ਵੱਖ ਨਿਕਾਸੀ ਨਾਲਿਆਂ ਨਾਲ ਪਹੁੰਚਣ ਵਾਲੇ ਪ੍ਰਦੁਸ਼ਤ ਪਾਣੀ ਦੇ ਹੱਲ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਗੰਭੀਰ ਯਤਨ ਆਰੰਭੇ ਗਏ ਹਨ। ਇਸ ਸਬੰਧੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੱਗਲ ਆਈਏਐਸ ਵੱਲੋਂ ਬੀਤੀ ਦੇਰ ਸ਼ਾਮ ਘੜੁੰਮੀ ਅਤੇ ਮੁਹਾਰ ਜਮਸੇਰ ਵਿਖੇ ਇੰਨ੍ਹਾਂ ਨਿਕਾਸੀ ਨਾਲਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾਜਿ਼ਲਕਾ ਸ਼ਹਿਰ ਦੇ ਸੀਵਰੇਜ਼ ਦੇ ਪਾਣੀ ਨੂੰ ਸਾਫ ਕਰਨ ਲਈ 13 ਐਮਐਲਡੀ ਦਾ ਨਵਾਂ ਸੀਵਰੇਜ਼ ਟ੍ਰੀਟਮੈਂਟ ਪਲਾਂਟ ਤਿਆਰ ਹੋ ਗਿਆ ਹੈ ਅਤੇ ਇਸ ਦੇ ਟ੍ਰਾਇਲ ਕੀਤੇ ਜਾ ਰਹੇ ਹਨ।

Advertisements

ਇਸ ਦੇ ਮੁਕੰਮਲ ਤੌਰ ਤੇ ਕੰਮ ਸ਼ੁਰੂ ਕਰ ਦੇਣ ਤੋਂ ਬਾਅਦ ਘੰੜੂਮੀ ਵਿਖੇ ਪਹੁੰਚਣ ਵਾਲੇ ਗੰਦੇ ਪਾਣੀ ਤੋਂ ਮੁਕਤੀ ਮਿਲੇਗੀ ਕਿਉਂਕਿ ਨਵੇਂ ਆਧੁਨਿਕ ਤਕਨੀਕ ਨਾਲ ਬਣੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਤੋਂ ਜ਼ੋ ਸਾਫ ਹੋ ਕੇ ਪਾਣੀ ਨਿਕਲੇਗਾ ਉਸਦੀ ਵਰਤੋਂ ਖੇਤੀ ਲਈ ਹੋ ਸਕੇਗੀ। ਉਨ੍ਹਾਂ ਨੇ ਇਸ ਸਬੰਧੀ ਭੁਮੀ ਰੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਇਸ ਸਾਫ ਪਾਣੀ ਦੀ ਖੇਤਾਂ ਤੱਕ ਪਹੁੰਚ ਕਰਨ ਲਈ ਪ੍ਰੋਜ਼ੈਕਟ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪਿੰਡਾਂ ਦਾ ਗੰਦਾ ਪਾਣੀ ਸੇਮ ਨਾਲਿਆਂ ਵਿਚ ਪੈਂਦਾ ਹੈ ਉਸ ਨੂੰ ਰੋਕਣ ਲਈ ਇੰਨ੍ਹਾਂ ਪਿੰਡਾਂ ਵਿਚ ਥਾਪਰ ਮਾਡਲ ਨਾਲ ਪਾਣੀ ਸਾਫ ਕਰਨ ਵਾਲੇ ਪਲਾਂਟ ਲਗਾਏ ਜਾਣਗੇ ਅਤੇ ਗੰਦਾ ਪਾਣੀ ਸੇਮ ਨਾਲਿਆਂ ਵਿਚ ਨਹੀਂ ਪੈਣ ਦਿੱਤਾ ਜਾਵੇਗਾ।

ਬਾਅਦ ਵਿਚ ਉਨ੍ਹਾਂ ਨੇ ਮੁਹਾਰ ਜਮਸੇ਼ਰ ਪਿੰਡ ਵਿਖੇ ਸਤਲੁਜ਼ ਅਤੇ ਇਸ ਵਿਚ ਪੈਂਦੀ ਡਿੱਚ ਡ੍ਰੇਨ ਦਾ ਦੌਰਾ ਕੀਤਾ ਅਤੇ ਇੱਥੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਣੀ ਦੇ ਪ੍ਰਦੁਸ਼ਨ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਬਹੁਤ ਜਲਦ ਇਸ ਸਮੱਸਿਆ ਦਾ ਸਥਾਈ ਹੱਲ ਕਰ ਲਿਆ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ ਵੀ ਹਾਜਰ ਸਨ ਜਿੰਨ੍ਹਾਂ ਨੇ ਦੱਸਿਆ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਜਿ਼ਲ੍ਹੇ ਦੇ ਕਈ ਪਿੰਡਾਂ ਵਿਚ ਥਾਪਰ ਮਾੱਡਲ ਦੇ ਟ੍ਰੀਟਮੈਂਟ ਪਲਾਂਟ ਪਹਿਲਾਂ ਹੀ ਬਣਾਏ ਜਾ ਰਹੇ ਹਨ ਅਤੇ ਕੁਝ ਪਿੰਡਾਂ ਵਿਚ ਤਾਂ ਇਹ ਬਣ ਕੇ ਤਿਆਰ ਵੀ ਹੋ ਗਏ ਹਨ। ਇਸ ਮੌਕੇ ਕਾਰਜਕਾਰੀ ਇੰਜਨੀਅਰ ਡੇ੍ਰਨਜ ਅਲੋਕ ਚੌਧਰੀ, ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸੰਮਿਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸਰਵਨ ਕੁਮਾਰ ਵੀ ਹਾਜਰ ਸਨ।

LEAVE A REPLY

Please enter your comment!
Please enter your name here