ਤਿੰਨ ਚੋਰਾਂ ਨੇ ਗੁਰਦੁਆਰੇ ਨੂੰ ਬਣਾਇਆ ਨਿਸ਼ਾਨਾ, ਗ੍ਰਿਫ਼ਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਚੋਰ ਗੁਰਦੁਆਰੇ ਵਿਚੋਂ ਚੋਰੀ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਗੁਰਦੁਆਰੇ ਦੇ ਉਪ-ਪ੍ਰਧਾਨ ਸ਼ਿੰਗਾਰਾ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਬਰਫਾਨੀ ਮੁਹੱਲਾ ਅੱਜੋਵਾਲ, ਹੁਸ਼ਿਆਰਪੁਰ ਨੇ ਸੂਚਨਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੁਹੱਲਾ ਬਰਫਾਨੀ ਨਗਰ ਅੱਜੋਵਾਲ ਵਿਖੇ ਰਾਤ ਕਰੀਬ 9:30 ਵਜੇ ਕਿਸੇ ਦੇ ਅੰਦਰ ਹੋਣ ਦੀ ਆਵਾਜ਼ ਰਹੀ ਸੀ।

Advertisements

ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਅੰਦਰਲੇ ਗੇਟ ਦਾ ਕੁੰਡਾ ਟੁੱਟਿਆ ਹੋਇਆ ਸੀ ਤੇ ਤਿੰਨ ਨੌਜਵਾਨ ਗੋਲਕ ਨੂੰ ਤੋੜ ਕੇ ਪੈਸੇ ਕੱਢ ਰਹੇ ਸਨ ਜੋ ਉਨ੍ਹਾਂ ਨੂੰ ਵੇਖ ਕੇ ਕੰਧਾਂ ਟੱਪ ਕੇ ਫਰਾਰ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਗਜੀਤ ਸਿੰਘ ਵਾਸੀ ਅੱਜੋਵਾਲ ਵਜੋਂ ਹੋਈ ਹੈ ਅਤੇ 2 ਸਾਥੀਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਜਿਨ੍ਹਾਂ ਤੇ 457, 380 ਭ/ਦ  ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਪੁਲਿਸ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here