ਚੰਡੀਗੜ੍ਹ ‘ਚ ਸੀਨੀਅਰ ਡਿਪਟੀ ਮੇਅਰ ਵੀ ਭਾਜਪਾ ਦਾ ਬਣਿਆ, ਕਾਂਗਰਸ ਤੇ ‘ਆਪ’ ਨੇ ਕੀਤਾ ਬਾਈਕਾਟ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਚੰਡੀਗੜ੍ਹ ਮੇਅਰ ਦੀ ਚੋਣ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਦੀ ਚੋਣ ਕਰ ਲਈ ਗਈ ਹੈ। ਭਾਜਪਾ ਵੱਲੋਂ ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ ਕੁਲਜੀਤ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੂੰ 16 ਵੋਟਾਂ ਪਈਆ ਹਨ। ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਦੀ ਜਿੱਤ ਹੋਈ। ਕਾਂਗਰਸ ਅਤੇ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਦਾ ਬਾਈਕਾਟ ਕੀਤਾ ਹੈ। ਜਿਸ ਕਾਰਨ ਸਿਰਫ਼ 16 ਵੋਟਾਂ ਹੀ ਪਈਆਂ। ਡਿਪਟੀ ਮੇਅਰ ਦੀ ਚੋਣ ਮੇਅਰ ਮਨੋਜਕੁਮਾਰ ਨੇ ਕਰਵਾਈ। ਜਾਣਕਾਰੀ ਮੁਤਾਬਕ ਕਰੀਬ 1 ਵਜੇ ਮੇਅਰ ਦੀ ਚੋਣ ਦਾ ਨਤੀਜਾ ਐਲਾਨਿਆ ਗਿਆ। ਇਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ। ਪਰ ‘ਆਪ’ ਅਤੇ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਚੋਣਾਂ ਦਾ ਬਾਈਕਾਟ ਕੀਤਾ। ਉਨ੍ਹਾਂ ਆਰੋਪ ਲਗਾਇਆ ਕਿ ਮੇਅਰ ਦੀਆਂ ਚੋਣਾਂ ਵਿੱਚ ਧਾਂਦਲੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਨੇ ਬੈਲਟ ਪੇਪਰ ਤੇ ਦਸਤਖ਼ਤ ਕਰਨ ਸਮੇਂ ਧੋਖਾਧੜੀ ਕੀਤੀ ਹੈ। ਜਿਸ ਦੇ ਚਲਦੇ ਉਹ ਚੋਣ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਗੇ।

Advertisements

LEAVE A REPLY

Please enter your comment!
Please enter your name here