ਇਤਿਹਾਸਿਕ ਬਸੰਤ ਪੰਚਮੀ ਦਾ ਮੇਲਾ ਕਾਰਪੋਰੇਸ਼ਨ ਵੱਲੋ ਨਜ਼ਰ ਅੰਦਾਜ਼ ਕਰਨਾ ਸ਼ਰਮਨਾਕ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਵੀ ਰਾਜਪੂਤ ਅਤੇ ਉਨ੍ਹਾਂ ਦੀ ਟੀਮ ਵੱਲੋ ਸ਼ਾਲੀਮਾਰ ਬਾਗ਼ ਵਿੱਚ ਬਸੰਤ ਮੇਲੇ ਨੂੰ ਮਨਾਉਣ ਵਾਲੀ ਜਗਾਹ ਤੇ ਮੇਲਾ ਨਾ ਮਨਾਏ ਜਾਣ ਦੇ ਰੋਸ਼ ਵਿੱਚ ਕਾਰਪੋਰੇਸ਼ਨ ਦਾ ਘੜਾ ਭੰਮ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਅਵੀ ਰਾਜਪੂਤ ਨੇ ਕਿਹਾ ਕੀ ਬਸੰਤ ਦਾ ਮੇਲਾ ਹੁਣ ਕਾਰਪੋਰੇਸ਼ਨ ਨੇ ਵੋਟਾਂ ਲੈਣ ਦੇਣ ਲਈ ਇਕ ਹਥਿਆਰ ਬਣਾ ਲਿਆ ਹੈ, ਬੱਸ ਇਹ ਮੇਲਾ ਹੁਣ ਸਰਕਾਰਾਂ ਅਤੇ ਕਾਰਪੋਰੇਸ਼ਨ ਨੂੰ ਉਸ ਟਾਈਮ ਯਾਦ ਆਂਦਾ ਹੈ ਜਦੋ ਕੋਈ ਵੋਟਾਂ ਆਨ ਵਾਲਿਆਂ ਹੋਣ। ਜਿਸ ਨਾਲ ਲੋਕਾਂ ਕੋਲੋਂ ਝੂਠੀ ਵਾਹ ਵਾਹੀ ਲੈ ਸਕਣ, ਪਰ ਹਲਕੇ ਦੇ ਲੋਕਾਂ ਨੂੰ ਵੀ ਆਪਣੇ ਹੱਕਾ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕਿਉਕਿ, ਬਸੰਤ ਪੰਚਮੀ ਦਾ ਮੇਲਾ ਕਪੂਰਥਲੇ ਵਿੱਚ ਇਤਿਹਾਸਿਕ ਤੌਰ ਤੇ ਅਤੇ ਪੁਰਾਣੇ ਸਮੇ ਤੋ ਮਨਾਯਾ ਜਾਣਦਾ ਸੀ, ਪਰ ਸਿਆਸੀ ਲੋਕਾਂ ਅਤੇ ਕਾਰਪੋਰੇਸ਼ਨ ਨੇ ਇਸ ਨੂੰ ਵੀ ਲੋਕਾਂ ਨਾਲ ਖਿਲਵਾੜ ਕਰਦੇ ਆਪਣੇ ਫਾਇਦੇ ਲਈ ਸਿਆਸੀ ਰੰਗ ਦੇ ਦਿਤਾ ਹੈ।

Advertisements

ਇਸ ਲਈ ਅੱਜ ਹਲਕੇ ਦੇ ਲੋਕਾਂ ਦਾ ਸੇਵਾਦਾਰ ਹੋਣ ਨਾਤੇ ਉਹਨਾੰ ਨੇ ਲੋਕਾਂ ਦੀ ਆਵਾਜ਼ ਬਣ ਕੇ ਰੋਸ਼ ਜ਼ਾਹਿਰ ਕੀਤਾ ਅਤੇ ਆਓਣ ਵਾਲੇ ਸਮੇਂ ਵਿੱਚ ਜੇ ਬਸੰਤ ਦਾ ਮੇਲਾ ਨਹੀਂ ਕਰਵਾਇਆ ਜਾਂਦਾ ਚਾਂ ਉਹ ਹਲਕੇ ਦੇ ਲੋਕਾਂ ਦੇ ਸਾਥ ਨਾਲ ਖੁਦ ਇਹ ਮੇਲਾ ਕਰਵਾਣਗੇ। ਇਸ ਮੌਕੇ ਅਸ਼ੋਕ ਸ਼ਰਮਾ, ਮੋਹਿੰਦਰ ਸਿੰਘ, ਕੁਲਦੀਪਕ ਧੀਰ, ਸੁਖਜਿੰਦਰ ਗਿੱਲ, ਰਾਜੇਸ਼, ਬੌਬੀ, ਸੁਮੀਤ, ਗੋਲੂ, ਨਿਰਮਲ ਸਿੰਘ, ਵਰਿੰਦਰ, ਦਿਲਰਾਜ,  ਲਖਬੀਰ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here