ਹਿੰਦੂ ਸਮਾਜ ਲਈ ਖ਼ਤਰਾ ਹੈ ਬੇਹੂਦਾ ਵੈੱਬ ਸੀਰੀਜ਼, ਨਸ਼ੇ ਦੀ ਲਤ ‘ਚ ਪੈ ਰਹੇ ਨੌਜਵਾਨ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਬੇਹੂਦਾ ਵੈੱਬ ਸੀਰੀਜ਼ ਕਾਰਨ ਪਰਿਵਾਰ ਟੁੱਟ ਰਹੇ ਹਨ। ਇਹ ਕੰਟੈਕਟ ਹਿੰਦੂ ਸਮਾਜ ਲਈ ਖਤਰਾ ਬਣ ਰਹੇ ਹਨ। ਨੌਜਵਾਨ ਨਸ਼ੇ ਦੇ ਜਾਲ ਵਿੱਚ ਫਸ ਰਹੇ ਹਨ ਅਤੇ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਹਿੰਦੂ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਲਈ ਧਰਮ, ਅਧਿਆਤਮਿਕਤਾ, ਸਿੱਖਿਆ ਅਤੇ ਸੰਸਕਾਰ ਨਾਲ ਜੋੜਣ ਦੇ ਲਈ ਵਿਹਿਪ  ਵੱਲੋਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ ਯੋਜਨਾਬੱਧ ਢੰਗ ਨਾਲ ਵੈੱਬ ਸੀਰੀਜ਼ ਰਾਹੀਂ ਘਰ-ਘਰ ਅਸ਼ਲੀਲ ਕੰਨਟੈਕਟ ਪਹੁੰਚਾ ਰਹੀਆਂ ਹਨ। ਪਰਿਵਾਰਾਂ ਤੇ ਵੱਡਾ ਹਮਲਾ ਬੇਹੂਦਾ ਫਿਲਮਾਂ ਅਤੇ ਸੀਰੀਅਲਾਂ ਰਾਹੀਂ ਹੁੰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਤੋਂ ਪਰਿਵਾਰਾਂ ਨੂੰ ਬਚਾਉਣ ਅਤੇ ਹਿੰਦੂਤਵ ਦੀ ਅਲਖ ਨੂੰ ਜਗਾਉਣ ਲਈ ਧਾਰਮਿਕ ਯਾਤਰਾਵਾਂ, ਧਾਰਮਿਕ ਪ੍ਰਵਚਨਾਂ ਅਤੇ ਸ਼ੌਰਿਆ ਯਾਤਰਾਵਾਂ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜਿਹੀ ਸਿੱਖਿਆ ਨੀਤੀ ਬਣਾਉਣ ਦੀ ਲੋੜ ਹੈ। ਜਿਸ ਨਾਲ ਨੌਜਵਾਨਾਂ ਵਿੱਚ ਸੰਸਕਾਰ ਪੈਦਾ ਹੋ ਸਕਣ।

Advertisements

ਨਰੇਸ਼ ਪੰਡਿਤ ਨੇ ਕਿਹਾ ਕਿ ਕਿਸ਼ੋਰ ਅਵਸਥਾ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਦਾ ਸਮਾਂ ਹੁੰਦੀ ਹੈ। ਮੋਬਾਈਲ ਹਰ ਕਿਸੇ ਦੇ ਹੱਥ ਵਿੱਚ ਹੁੰਦਾ ਹੈ, ਅਚਨਚੇਤ ਅਵਸਥਾ ਵਿੱਚ ਰਿਸ਼ਤਿਆਂ ਨੂੰ ਗੰਧਲਾ ਕਰਨ ਵਾਲੀਆਂ ਫਿਲਮਾਂ ਦੇਖ ਕੇ ਮਨ ਉਲਝਣ ਵਿੱਚ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੈੱਬ ਸੀਰੀਜ਼ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰਿਵਾਰ ਵਿੱਚ ਰਿਸਤੇ ਵੀ ਪ੍ਰਭਾਵਿਤ ਹੋ ਰਹੇ ਹਨ। ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦੁਨੀਆਂ ਵਿੱਚ ਸਭ ਤੋਂ ਉੱਤਮ ਹੈ। ਇਸਦੀ ਸੁਰੱਖਿਆ ਦੀ ਲੋੜ ਹੈ। ਇਸ ਸੰਦਰਭ ਵਿੱਚ ਵੈੱਬ ਸੀਰੀਜ਼ ਦੀ ਰੋਕਥਾਮ ਜ਼ਰੂਰੀ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਇਸ ਸਮੇਂ ਇੰਟਰਨੈੱਟ ਮੀਡੀਆ ਤੇ ਬਹੁਤ ਸਾਰੀਆਂ ਵੈੱਬ ਸੀਰੀਜ਼ ਉਪਲਬਧ ਹਨ। ਇਸ ਵਿਚ ਅਪਰਾਧਾਂ ਦੇ ਨਾਲ-ਨਾਲ ਅਸ਼ਲੀਲ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ। ਇਹ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਚਲਾਈਆਂ ਜਾ ਰਹੀਆਂ ਜ਼ਿਆਦਾਤਰ ਵੈੱਬ ਸੀਰੀਜ਼ਾਂ ਸਮਾਜ ਵਿੱਚ ਗੰਦਗੀ ਫੈਲਾਅ ਰਹੀਆਂ ਹਨ। ਦੇਸ਼ ਦੇ ਸੱਭਿਆਚਾਰ ਨੂੰ ਗਲਤ ਦਿਸ਼ਾ ਵੱਲ ਮੋੜਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮਾਂ ਦੇ ਵਾਂਗ ਆਨਲਾਈਨ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਵੀ ਸੈਂਸਰ ਬੋਰਡ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਵੈੱਬ ਸੀਰੀਜ਼ ਤੇ ਪ੍ਰਸਾਰਿਤ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਇੱਕ ਟੀਮ ਗਠਿਤ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here