ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਲਾਵਾਂ ਲੈਣ ਤੋਂ ਬਾਅਦ ਲਾੜੀ ਦੀ ਹੋਈ ਮੌਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜਲਾਲਾਬਾਦ ਹਲਕਾ ਦੇ ਪਿੰਡ ਸੁਆਵਾਲਾ ਤੋਂ ਇੱਕ ਦੁਖਦ ਸਮਾਚਾਰ ਮਿਲਿਆਂ ਹੈ, ਜਿੱਥੇ ਕਿ ਵਿਆਹ ਦੀ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਜਿੱਥੇ ਕਿ ਨਿਲਮ ਰਾਣੀ ਦਾ ਵਿਆਹ ਸੀ, ਪਰ ਲਾਵਾਂ ਤੋਂ ਬਾਅਦ ਅਚਾਨਕ ਉਸਦੀ ਸਿਹਤ ਖਰਾਬ ਹੋ ਗਈ। ਜਿਸ ਤੋਂ ਬਾਅਦ ਡਾਕਟਰ ਨੂੰ ਬੁਲਾਇਆ ਗਿਆ ਅਤੇ ਸਿਹਤ ਵਿੱਚ ਕੁਝ ਸੁਧਾਰ ਹੋਇਆ। ਜਿਸ ਤੋਂ ਬਾਅਦ ਸ਼ਗਨ ਲਈ ਦੋਵਾਂ ਨੂੰ ਸਟੇਜ ਤੇ ਲਿਜਾਇਆ ਗਿਆ। ਜਿੱਥੇ ਕਿ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਮੌਤ ਦੀ ਖਬਰ ਸੁਣਦੇ ਹੀ ਲਾੜਾ ਵੀ ਬੇਹੋਸ਼ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Advertisements

LEAVE A REPLY

Please enter your comment!
Please enter your name here