ਪੀਆਰਟੀਸੀ ਤੋਂ ਰਿਟਾਰਡ ਕਰਮਚਾਰੀ ਨੇ ਆਪਣੀਆਂ ਯਾਦਾਂ ਨੂੰ ਸਾਂਭਣ ਲਈ ਘਰ ਦੀ ਛੱਤ ਤੇ ਬਣਾਈ ਬੱਸ

ਜਲੰਧਰ (ਦ ਸਟੈਲਰ ਨਿਊਜ਼)। ਪੀਆਰਟੀਸੀ ਤੋਂ ਰਿਟਾਰਡ ਹੋਏ ਇੱਕ ਕਰਮਚਾਰੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਭਣ ਲਈ ਇੱਕ ਅਜਿਹੀ ਯਾਦਗਾਰੀ ਬਣਾਈ, ਜੋ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆਂ ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵੇਖਣ ਤੋਂ ਬਾਅਦ ਹਰ ਇੱਕ ਦੇ ਮੂੰਹੋ ਤਾਰੀਫ਼ਾ ਨਿਕਲ ਰਹੀਆਂ ਹਨ। ਦੱਸ ਦਈਏ ਕਿ ਇਹ ਬੱਸ ਜਲੰਧਰ ਵਿੱਚ ਰਹਿ ਰਹੇ ਪੀਆਰਟੀਸੀ ਦੇ ਸੇਵਾਮੁਕਤ ਮੁਲਾਜ਼ਮ ਰੇਸ਼ਮ ਸਿੰਘ ਦੀ ਛੱਤ ਤੇ ਬਣਾਈ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਸ਼ਮ ਸਿੰਘ ਨੇ ਦੱਸਿਆ ਕਿ ਇਸ ਬੱਸ ਨਾਲ ਪਿੰਡ ਦੇ ਲੋਕਾਂ ਦੀਆਂ ਬਹੁਤ ਯਾਦਾਂ ਜੁੜੀਆਂ ਹਨ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੋਕਾਂ ਲਈ ਸੀਟਾਂ ਬਣਾਈਆਂ ਗਈਆਂ ਹਨ ਅਤੇ ਸੀਟਾਂ ਉੱਤੇ ਸਾਰੇ ਲੋਕਾਂ ਦੇ ਨਾਂ ਵੀ ਲਿਖੇ ਗਏ ਹਨ। ਇਨ੍ਹਾਂ ਹੀ ਨਹੀਂ ਇਸ ਬੱਸ ਵਿੱਚ ਕੁਰਸੀਆਂ, ਡਰਾਈਵਰ ਬੱਸ, ਐੱਲਸੀਡੀ ਆਦਿ ਸਾਰੀਆਂ ਜ਼ਰੂਰੀ ਚੀਜ਼ਾਂ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸ ਬੱਸ ਨੂੰ ਬਣਾਉਣ ਵਿੱਚ ਕਾਫ਼ੀ ਸਮਾਂ ਲੱਗਾ। ਆਖਿਰਕਾਰ ਉਸਨੇ ਆਪਣਾ ਇਹ ਸੁਪਨਾ ਪੂਰਾ ਕੀਤਾ।

Advertisements

LEAVE A REPLY

Please enter your comment!
Please enter your name here