ਬਚਪਨ ਤੋਂ ਹੀ ਅਸਮਾਨ ਵਿੱਚ ਉੱਡਣ ਦੀ ਇੱਛਾਂ ਰੱਖਣ ਵਾਲੀ ਬਠਿੰਡਾਂ ਦੀ ਲਵਪ੍ਰੀਤ ਬਣੀ ਪਾਇਲਟ

ਬਠਿੰਡਾਂ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜੇਕਰ ਮਨ ਵਿੱਚ ਕੁੱਝ ਕਰਨ ਦੀ ਇੱਛਾਂ ਹੁੰਦੀ ਹੈ ਤਾਂ ਹਰ ਵਿਅਕਤੀ ਉਸ ਵਿੱਚ ਇੱਕ ਦਿਨ ਕਾਮਯਾਬ ਹੋ ਜਾਂਦਾ ਹੈ। ਅਜਿਹਾਂ ਹੀ ਕੁੱਝ ਬਠਿੰਡਾਂ ਦੀ ਰਹਿਣ ਵਾਲੀ ਲਵਪ੍ਰੀਤ ਨੇ ਕਰਕੇ ਦਿਖਾਇਆਂ ਹੈ। ਪਿੰਡ ਸਿਵਿਆਂ ਦੀ ਰਹਿਣ ਵਾਲੀ ਲਵਪ੍ਰੀਤ ਜਿਸਨੇ ਬਚਪਨ ਤੋਂ ਹੀ ਪਾਇਲਟ ਬਣਨ ਦਾ ਮਨ ਵਿੱਚ ਠਾਨ ਲਿਆ ਸੀ। ਹੁਣ ਇਹ ਬਠਿੰਡਾ ਦੀ ਧੀ ਏਅਰ ਏਸ਼ੀਆ ਇੰਡੀਆ ਵਿੱਚ ਪਾਇਲਟ ਬਣੀ ਹੈ l ਲਵਪ੍ਰੀਤ ਕੌਰ ਦੇ ਪਿਤਾ ਕੁਲਬੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਬੇਟੀ ਛੋਟੇ ਹੁੰਦਿਆਂ ਤੋਂ ਹੀ ਮਨ ਦੇ ਵਿੱਚ ਸੁਪਨਾ ਸੀ ਕਿ ਉਹ ਪਾਇਲਟ ਬਣੇ l ਲਵਪ੍ਰੀਤ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਦੇ ਸਕੂਲ ਵਿੱਚੋਂ ਕੀਤੀ ਅਤੇ ਉਸ ਤੋਂ ਬਾਅਦ ਚੌਥੀ ਕਲਾਸ ਤੋਂ ਨੌਵੀਂ ਕਲਾਸ ਤਕ ਬਠਿੰਡਾ ਦੇ ਅੰਮ੍ਰਿਤ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ l ਫਿਰ ਉਸਤੋਂ ਬਾਅਦ ਲਵਪ੍ਰੀਤ ਨੇ ਗਿਆਰਵੀਂ ਤੇ ਬਾਹਰਵੀਂ ਹੀ ਪੜ੍ਹਾਈ ਨਾਨ ਮੈਡੀਕਲ ਵਿੱਚ ਕੀਤੀ। ਇਸਤੋਂ ਬਾਅਦ ਲਵਪ੍ਰੀਤ ਨੇ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਦਾਖਲਾ ਲਿਆ l

Advertisements

ਉੱਥੇ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਹ ਘੰਟੇ ਤੱਕ ਉਡਾਣ ਭਰੀ ਪ੍ਰੰਤੂ ਪਾਇਲਟ ਬਣਨ ਲਈ ਦੋ ਸੌ ਘੰਟੇ ਦੀ ਉਡਾਣ ਦਾ ਤਜਰਬਾ ਜ਼ਰੂਰੀ ਹੋਣਾ ਚਾਹੀਦਾ ਹੈ l ਉਸ ਤੋਂ ਬਾਅਦ ਐੱਫ ਪੀ ਐਫ ਟੀ ਹੈਦਰਾਬਾਦ ਚਲੀ ਗਈ ਅਤੇ ਟ੍ਰੇਨਿੰਗ ਲਈ ਬਾਕੀ ਦੇ ਡੇਢ ਸੌ ਘੰਟੇ ਉੱਥੇ ਪੂਰੇ ਕੀਤੇ । ਇਸਤੋਂ ਬਾਅਦ ਲਵਪ੍ਰੀਤ ਨੇ ਪਹਿਲੀ ਉਡਾਣ ਨੌ ਅਕਤੂਬਰ ਵੀਹ ਸੌ ਚੌਦਾਂ ਨੂੰ ਹਵਾਈ ਜਹਾਜ਼ ਸ਼ਹਿਨਸ਼ਾਹ ਇੱਕ ਸੌ ਬਵੰਜਾ ਨੂੰ ਉਡਾ ਕੇ ਆਪਣਾ ਇਹ ਸੁਫਨਾ ਪੂਰਾ ਕੀਤਾ। ਅਪ੍ਰੈਲ ਵੀਹ ਸੌ ਅਠਾਰਾਂ ਵਿੱਚ ਉਸ ਨੂੰ ਲਾਇਸੈਂਸ ਮਿਲ ਗਿਆ ਅਤੇ ਇੱਕ ਸਾਲ ਬਾਅਦ ਉਸ ਨੇ ਏਅਰ ਏਸ਼ੀਆ ਇੰਡੀਆ ਵਿੱਚ ਨੌਕਰੀ ਮਿਲ ਗਈ । ਉਸ ਤੋਂ ਬਾਅਦ ਟ੍ਰੇਨਿੰਗ ਲਈ ਉਨ੍ਹਾਂ ਨੂੰ ਮਲੇਸ਼ੀਆ ਭੇਜ ਦਿੱਤਾ ਗਿਆ ਅਤੇ ਅੱਜਕੱਲ੍ਹ ਉਹ ਬੈਂਗਲੂਰ ਵਿਚ ਹੈ। ਬਠਿੰਡਾ ਦੀ ਇਸ ਹੋਣਹਾਰ ਧੀ ਤੇ ਜਿੱਥੇ ਮਾਤਾ ਪਿਤਾ ਦਾ ਸਿਰ ਉੱਚਾ ਹੋਇਆ ਹੈ, ਉਥੇ ਹੀ ਪਿੰਡ ਵਾਲੇ ਵੀ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਹਨ।

LEAVE A REPLY

Please enter your comment!
Please enter your name here