ਅੰਗਹੀਣ ਵਿਅਕਤੀਆਂ ਦੇ ਦਸਤਾਵੇਜ਼ ਬਣਾਉਣ ਸਬੰਧੀ ਵਿਸ਼ੇਸ਼ ਸਹਾਇਤਾ ਕੈਂਪ 9 ਅਪ੍ਰੈਲ ਨੂੰ: ਕੰਵਰ ਇਕਬਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ – ਗੌਰਵ ਮੜੀਆ। ਸਮਾਜ ਸੇਵੀ ਸੰਸਥਾ ਲੂਈਸ ਬਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਈਂਡ (ਰਜਿ) ਪੰਜਾਬ ਵੱਲੋਂ ਅੰਗਹੀਣ ਵਿਅਕਤੀਆਂ ਦੇ ਦਸਤਾਵੇਜ਼ ਬਣਾਉਣ ਸਬੰਧੀ ਇਕ ਵਿਸ਼ੇਸ਼ ਕੈਂਪ ਕਪੂਰਥਲਾ ਵਿੱਚ ਲਗਾਇਆ ਜਾ ਰਿਹਾ ਹੈ। ਇਹ ਵਿਸ਼ੇਸ਼ ਕੈਂਪ ਪ੍ਰਧਾਨ ਵਿਕਰਾਂਤ ਦੱਤਾ ਦੀ ਅਗਵਾਈ ਵਿੱਚ ਲਗਾਇਆ ਜਾਵੇਗਾ। ਸੰਸਥਾ ਦੇ ਬੁਲਾਰੇ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਲਗਾਏ ਜਾ ਰਹੇ ਵੱਖ-ਵੱਖ ਕੈਂਪਾਂ ਦੀ ਲੜੀ ਦੇ ਤਹਿਤ ਇਹ ਵਿਸ਼ੇਸ਼ ਕੈਂਪ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ (ਰਣਧੀਰ ਕਾਲਜ) ਨੇੜੇ ਸਟੇਟ ਗੁਰਦੁਆਰਾ ਸਾਹਮਣੇ ਵਿਰਸਾ ਵਿਹਾਰ ਵਿਖੇ ਮਿਤੀ 9 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਮਾਹਰ ਸਰਕਾਰੀ ਮੈਡੀਕਲ ਸਟਾਫ ਅਤੇ ਬਾਕੀ ਵਿਭਾਗਾਂ ਦੀਆਂ ਟੀਮਾਂ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫ਼ਿਕੇਟ, ਰੇਲਵੇ ਕਨਸੈਸ਼ਨ, ਰੇਲਵੇ ਈ ਕਾਰਡ, ਆਧਾਰ ਕਾਰਡ, ਯੂਡੀ ਆਈ ਕਾਰਡ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਪੈਨਸ਼ਨਾਂ ਦੇ ਫਾਰਮ ਵੀ ਭਰੇ ਜਾਣਗੇ।

Advertisements

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਵਿਡ ਵੈਕਸੀਨੇਸ਼ਨ ਲਈ ਵੀ ਟੀਮਾਂ ਹਾਜ਼ਰ ਰਹਿਣਗੀਆਂ। ਉਨ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਲਾਭਪਾਤਰ ਵਿਅਕਤੀਆਂ ਨੂੰ ਇਸ ਕੈਂਪ ਵਿਚ ਪਹੁੰਚਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਨਾਲ ਲੋੜੀਂਦੇ ਸਾਰੇ ਡਾਕੂਮੈਂਟ ਲੈ ਕੇ ਆਉਣ। ਇਨ੍ਹਾਂ ਡਾਕੂਮਿੰਟਾਂ ਵਿੱਚ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਬੈਂਕ ਪਾਸ ਬੁੱਕ ਮੈਡੀਕਲ ਰਿਪੋਰਟਾਂ ਅਤੇ ਸਾਰੇ ਆਈਡੀ ਪ੍ਰਮਾਣ ਪੱਤਰਾਂ ਦੀਆਂ ਅਸਲ ਅਤੇ ਨਕਲ ਕਾਪੀਆਂ ਵੀ ਨਾਲ ਲੈ ਕੇ ਆਉਣ ਉਨ੍ਹਾਂ ਕਿਹਾ ਕਿ ਆਰਥੋ ਸਮੱਸਿਆਵਾਂ ਨਾਲ ਪੀੜਤ ਵਿਅਕਤੀ ਦੋ ਜਾਂ ਤਿੰਨ ਦਿਨ ਪੁਰਾਣਾ ਆਪਣਾ ਐਕਸਰਾ ਵੀ ਨਾਲ ਜ਼ਰੂਰ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀ ਕੈਂਪ ਜਾਂ ਇਸ ਵਿੱਚ ਦਿੱਤੀ ਜਾਣ ਵਾਲੀ ਸਹਾਇਤਾ ਸਬੰਧੀ ਕੋਈ ਵੀ ਹੋਰ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋਣ ਤਾਂ ਉਹ ਉਨ੍ਹਾਂ ਦੇ ਜੁਆਇੰਟ ਸਕੱਤਰ ਪ੍ਰਦੀਪ ਕੁਮਾਰ ਨਾਲ ਉਨ੍ਹਾਂ ਦੇ ਇਸ ਮੋਬਾਇਲ ਨੰਬਰ 8146362189 ਤੇ ਸਪੰਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here