ਕਪੂਰਥਲਾ ਦੇ ਕੱਬਡੀ ਖਿਡਾਰੀ ਨੇ ਨਿਊਜ਼ੀਲੈਂਡ ‘ਚ ਕਰਵਾਈ ‘ਬੱਲੇ-ਬੱਲੇ’

ਕਪੂਰਥਲਾ (ਦ ਸਟੈਲਰ ਨਿਊਜ਼)। ਕਪੂਰਥਲਾ ਦੇ ਕੱਬਡੀ ਖਿਡਾਰੀ ਨੇ ਨਿਊਜ਼ੀਲੈਂਡ ਵਿੱਚ ਕੱਬਡੀ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।  ਦੱਸਿਆ ਜਾ ਰਿਹਾ ਹੈ ਕਿ ਸ਼ਫੀ ਨਿਊਜ਼ੀਲੈਂਡ ਵਿੱਚ ਬੈਸਟ ਰੇਡਰ ਚੁਣਿਆ ਗਿਆ ਤੇ ਜਦੋਂ ਉਹ ਨਿਊਜ਼ੀਲੈਂਡ ਤੋਂ ਖੇਡ ਕੇ ਵਾਪਸ ਪਰਤਿਆ ਤਾਂ ਉਸਦਾ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਕਬੱਡੀ ਖਿਡਾਰੀ ਮੁਹੰਮਦ ਸ਼ਫੀ ਨੇ ਦੱਸਿਆ ਕਿ ਆਲ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਦਿਲਜੀਤ ਵਿਰਕ ਵੱਲੋਂ ਆਕਲੈਂਡ ਸ਼ਹਿਰ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।

Advertisements

ਉਹ 23 ਮਾਰਚ ਨੂੰ ਭਾਰਤ ਤੋਂ ਟੂਰਨਾਮੈਂਟ ਲਈ ਰਵਾਨਾ ਹੋਇਆ ਸੀ ਅਤੇ 28 ਮਾਰਚ ਤੋਂ 21 ਫਰਵਰੀ ਤੱਕ ਚੱਲੇ ਇਸ ਕਬੱਡੀ ਟੂਰਨਾਮੈਂਟ ਵਿੱਚ ਉਸਨੇ ਬਿਹਤਰ ਪ੍ਰਦਰਸ਼ਨ ਕੀਤਾ ਸੀ। ਜਿਸ ਕਾਰਨ ਉਸਨੂੰ ਬੈਸਟ ਰੇਡਰ ਦਾ ਖਿਤਾਬ ਮਿਲਿਆ। ਮੁਹੰਮਦ ਦੀ ਇਸ ਪ੍ਰਾਪਤੀ ਤੇ ਪੂਰੇ ਪਿੰਡ ਦੇ ਨਾਲ-ਨਾਲ ਗੁੱਜਰ ਭਾਈਚਾਰਾ ਵੀ ਜਸ਼ਨ ਮਨਾ ਰਿਹਾ ਹੈ। ਪਿੰਡ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਖੇਡਾਂ ਵਿੱਚ ਜਿੱਤ ਪ੍ਰਾਪਤ ਕਰੇਗਾ।

LEAVE A REPLY

Please enter your comment!
Please enter your name here