ਆਲੇ-ਦੁਆਲੇ ਬਾਲ ਵਿਆਹ ਹੋਣ ਦੀ ਸੂਰਤ ਵਿਚ ਹੈਲਪ ਲਾਇਨ ਨੰ. 1098 ਤੇ ਦਿੱਤੀ ਜਾਵੇ ਸੂਚਨਾ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ.ਸੇਨੂੰ ਦੁੱਗਲ, ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਫਾਜਿਲਕਾ ਵਿਚ ਜਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਅਤੇ ਸਮੂਹ ਬਾਲ ਵਿਕਾਸ ਪ੍ਰਜੈਕਟ ਅਫਸਰ, ਜਿਲ੍ਹਾ ਫਾਜਿਲਕਾ ਵੱਲ਼ੇ ਬਾਲ ਵਿਆਹ ਰੋਕੇ ਗਏ । ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਵੱਲੋ ਦੱਸਿਆ ਗਿਆ ਕਿ ਜਨਵਰੀ,2024 ਤੋਂ ਮਾਰਚ,2024 ਤੱਕ ਬਾਲ ਵਿਕਾਸ ਸੁਰੱਖਿਆ ਵਿਭਾਗ ਦੀ ਹੈਲਪ ਲਾਇਨ ਨੰ.1098 ਤੋਂ ਹੁਣ ਤੱਕ 05 ਕੇਸ ਪ੍ਰਾਪਤ ਹੋਏ ਅਤੇ ਬਾਲ ਵਿਕਾਸ ਵਿਭਾਗ ਦੀ ਟੀਮ ਵੱਲੋ ਪਿੰਡ ਵਿਚ ਤੁਰੰਤ ਪਹੁੰਚ ਕਰਕੇ ਬਾਲ ਵਿਆਹ ਰੋਕ ਦਿੱਤੇ ਗਏ ਤੇ ਬੱਚਿਆ ਦੇ ਮਾਤਾ-ਪਿਤਾ ਦੀ ਕਾਊਂਸਲਿੰਗ ਕੀਤੀ ਗਈ।

Advertisements

ਉਨਾ ਨੂੰ ਦੱਸਿਆ ਗਿਆ ਕਿ ਲੜਕੀ ਦੇ ਵਿਆਹ ਕਰਨ ਦੀ ਉਮਰ 18 ਸਾਲ ਹੈ ਅਤੇ ਲੜਕੇ ਦੇ ਵਿਆਹ ਕਰਨ ਦੀ ਉਮਰ 21 ਸਾਲ ਹੁੰਦੀ ਹੈ। ਬੱਚਿਆ ਨੂੰ ਪੜਾ ਲਿਖਾ ਕੇ ਆਪਣੇ ਪੈਰਾ ਤੇ ਖੜਾ ਕਰਨਾ ਚਾਹੀਦਾ ਹੈ। ਪਰਿਵਾਰਿਕ ਮੈਬਰਾ ਨੂੰ ਤਾੜਨਾ ਦਿੱਤੀ ਗਈ ਕਿ ਲੜਕਾ ਅਤੇ ਲੜਕੀ ਜਦੋ ਤੱਕ ਬਾਲਗ ਨਹੀ ਹੋ ਜਾਂਦੇ ਤਾਂ ਉਸ ਸਮੇ ਤੱਕ ਵਿਆਹ ਨਹੀ ਕੀਤਾ ਜਾ ਸਕਦਾ। ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲੇ ਤੇ 02 ਸਾਲ ਦੀ ਸਜਾ ਤੇ 01 ਲੱਖ ਦਾ ਜੁਰਮਾਨਾ ਹੋਵੇਗਾ। ਪਿੰਡ ਵਾਲਿਆ ਨੂੰ ਦੱਸਿਆ ਗਿਆ ਕਿ ਜੇਕਰ ਤੁਹਾਡੇ ਆਲੇ-ਦੁਆਲੇ ਬਾਲ ਵਿਆਹ ਹੁੰਦਾ ਹੈ ਤਾਂ ਉਸ ਦੀ ਸੂਚਨਾ ਹੈਲਪ ਲਾਇਨ ਨੰ. 1098 ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਵਿਖੇ ਦਿੱਤੀ ਜਾਵੇ।

LEAVE A REPLY

Please enter your comment!
Please enter your name here