
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਚ ਬੀਤੇ ਦਿਨੀਂ ਓਂਕਾਰ ਅਰੋੜਾ ਵਾਸੀ ਨੇੜੇ ਤੇਲੁ ਬਾਬਾ ਜੀ ਦੀ ਕੁਟੀਆ,ਕਪੂਰਥਲਾ ਦੇ ਘਰ ਦੇ ਸ੍ਹਾਮਣੇ ਤੋਂ ਨਿਕਲ ਰਹੇ ਇਕ ਪਿਟਬੁੱਲ ਕੁੱਤੇ ਨੇ ਓਹਨਾ ਦੇ ਘਰ ਦੇ ਦਰਵਾਜੇ ਤੇ ਖੜੇ ਪਾਲਤੂ ਕੁੱਤੇ ਨੂੰ ਝਪੱਟਾ ਮਾਰਕੇ ਆਪਣੇ ਵੱਲ ਖਿੱਚ ਲਿਆ ਤੇ ਬੁਰੀ ਤਰ੍ਹਾਂ ਉਸਨੂੰ ਦਬੋਚਕੇ ਵਡ ਦਿੱਤਾ ਤੇ ਪਾਲਤੂ ਕੁੱਤੇ ਨੂੰ ਬਚਾਉਣ ਗਈ ਮਾਲਕਿਨ ਨੂੰ ਵੀ ਪਿਟਬੁੱਲ ਨੇ ਵਡ ਦਿੱਤਾ ਐਥੇ ਸਵਾਲ ਇਹ ਹੈ ਕਿ ਸਰਕਾਰ ਵਲੋਂ ਬੈਨ ਕੀਤੇ ਹੋਣ ਦੇ ਬਾਵਜੂਦ ਵੀ ਲੋਕ ਗੈਰਕਨੂੰਨੀ ਢੰਗ ਨਾਲ ਪਿਟਬੁੱਲ ਕੁੱਤਿਆਂ ਨੂੰ ਘਰਾਂ ਚ ਪਾਲ ਰਹੇ ਹਨ।

ਜੋਕਿ ਬਿਲਕੁਲ ਨਾਜਾਇਜ਼ ਅਤੇ ਗੈਰਕਨੂੰਨੀ ਹੈ ਓਂਕਾਰ ਅਰੋੜਾ ਨੇ ਦੱਸਿਆ ਕਿ ਓਹਨਾ ਵਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਰੋੜਾ ਨੇ ਦੱਸਿਆ ਕਿ ਓਹਨਾ ਦੇ ਘਰ ਦੇ ਨੇੜੇ ਕਰੀਬ ਤਿੰਨ ਘਰਾਂ ਚ ਪਾਬੰਦੀਸ਼ੁਦਾ ਪਿੱਟਬੁੱਲ ਕੁਤੇਆਂ ਨੂੰ ਲੋਕਾਂ ਨੇ ਘਰਾਂ ਚ ਪਾਲਕੇ ਰੱਖਿਆ ਹੋਇਆ ਗਈ ਜਿਸ ਸੰਬੰਧੀ ਕਾਨੂੰਨੀ ਕਾਰਵਾਈ ਹੋਣੀ ਜਰੂਰੀ ਹੈ।












