ਵਿਸ਼ਵ ਸਿਹਤ ਦਿਵਸ ਮੌਕੇ ‘ਸਾਡੀ ਧਰਤੀ ਸਾਡੀ ਸਿਹਤ’ ਵਿਸ਼ੇ ’ਤੇ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਸਿਹਤ ਦਿਵਸ ਮੌਕੇ ਅੱਜ ਇੱਕ ਸੈਮੀਨਾਰ ਦਾ ਆਯੋਜਨ ਪੀ.ਐਚ.ਸੀ. ਚੱਕੋਵਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਬਲਾਕ ਚੱਕੋਵਾਲ ਦੇ ਸਮੂਹ ਸਟਾਫ਼ ਵੱਲੋਂ ਪੀ.ਐਚ.ਸੀ. ਵਿਖੇ ਰੁੱਖ ਲਗਾ ਕੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਆਪਣੀ ਬਚਨਵੱਧਤਾ ਦਿੱਤੀ ਗਈ। ਇਸ ਮੌਕੇ ਡਾ. ਸੁਰਿੰਦਰ ਕੁਮਾਰ ਰਿਟਾਰਡ ਜਿਲ੍ਹਾ ਡੈਂਟਲ ਸਿਹਤ ਅਫ਼ਸਰ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਰੁੱਖ ਲਗਾਉਣ ਮੌਕੇ ਡਾ. ਰਜਤ ਆਦੀਆ ਡੈਂਟਲ ਸਰਜਨ, ਡਾ. ਮਨਵਿੰਦਰ ਕੌਰ ਮੈਡੀਕਲ ਅਫ਼ਸਰ ਤੋਂ ਇਲਾਵਾ ਚੱਕੋਵਾਲ ਅਧੀਨ ਸਮੂਹ ਸਟਾਫ਼ ਹਾਜ਼ਰ ਹੋਇਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਕਿ ਸਿਹਤ ਸ਼ਬਦ ਤੋਂ ਭਾਵ ਸਿਰਫ਼ ਸਰੀਰਕ ਸਿਹਤ ਨਹੀਂ ਲਿਆ ਜਾ ਸਕਦਾ। ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ, ਸਮਾਜਿਕ ਸਿਹਤ ਅਤੇ ਆਰਥਿਕ ਸਿਹਤ ਦਾ ਵੀ ਬਹੁਤ ਮਹੱਤਵ ਹੈ। ਪਰ ਅਯੋਕੇ ਸਮੇਂ ਦੀ ਬਦਲਦੀ ਅਤੇ ਗਲਤ ਜੀਵਨਸ਼ੈਲੀ, ਖਾਨਪਾਨ ਅਤੇ ਵੱਧਦੇ ਕੰਮ ਕਾਜ ਦੇ ਦਬਾਅ ਕਾਰਣ ਕਿਸੇ ਵਿਅਕਤੀ ਨੂੰ ਹਰ ਪੱਖੋਂ ਸਿਹਤਮੰਦ ਕਹਿਣਾ ਬਹੁਤ ਹੀ ਮੁਸ਼ਕਲ ਹੈ।

Advertisements

ਬਲਦੀ ਜੀਵਨਸ਼ੈਲੀ ਕਾਰਣ ਹੋਣ ਵਾਲੀਆਂ ਲਾਈਫ਼ ਟਾਈਮ ਬੀਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਦੀ ਜਰੂਰਤ ਮਹਾਂਮਾਰੀ ਦੇ ਦੌਰ ਵਿੱਚ ਦੁਨੀਆਂ ਭਰ ਦੇ ਲੋਕਾਂ ਨੇ ਆਕਸੀਜਨ ਦੀ ਘਾਟ ਵੇਖੀ ਹੈ ਅਤੇ ਰੁੱਖ ਆਕਸੀਜਨ ਦਾ ਕੁਦਰਤੀ ਤੋਹਫਾ ਹਨ, ਜਿਸਨੂੰ ਕਿ ਅਸੀਂ ਭੁੱਲ ਜਾਂਦੇ ਹਾਂ। ਸਾਨੂੰ ਰਵਾਇਤੀ ਢੰਗ ਨਾਲ ਖਪਤ ਕਰਨ ਵਾਲੇ ਸਾਧਨਾਂ ਵੱਲ ਵਾਪਸ ਮੁੜਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਸਰੋਤ ਛੱਡ ਸਕੀਏ। ਇਸ ਲਈ ਵਾਤਾਵਰਣ ਨੂੰ ਵੀ ਸਿਹਤਮੰਦ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਸਾਲ ਦਾ ਥੀਮ ‘ਸਾਡੀ ਧਰਤੀ ਸਾਡੀ ਸਿਹਤ’ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਵਧੀਆ ਜੀਵਨਸ਼ੈਲੀ ਲਈ ਜਰੂਰੀ ਹੈ ਕਿ ਆਪਣੀਆਂ ਸ਼ਰੀਰਕ ਗਤੀਵਿਧੀਆਂ ਵਿੱਚ ਵਾਧਾ ਕੀਤਾ ਜਾਵੇ, ਰੋਜ਼ਾਨਾ ਘੱਟੋ ਘੱਟ 30 ਤੋਂ 45 ਮਿੰਟ ਦੀ ਸੈਰ ਕੀਤੀ ਜਾਵੇ, ਫਾਸਟ ਫੂਡ ਤੇ ਬੇਕਰੀ ਪਦਾਰਥਾਂ ਦੀ ਬਜਾਏ ਫਲਾਂ ਅਤੇ ਹਰੀ ਪੱਤੇਦਾਰ ਸਬਜੀਆ ਦੀ ਵਰਤੋਂ ਕੀਤੀ ਜਾਵੇ ਅਤੇ ਪਾਣੀ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ। ਡਾ. ਬਲਦੇਵ ਸਿੰਘ ਜੀ ਵੱਲੋਂ ‘ਆਓ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਅਤੇ ਬਿਹਤਰ ਕੱਲ੍ਹ ਲਈ ਕੋਸ਼ਿਸ਼ ਕਰੀਏ’ ਦੀ ਅਪੀਲ ਕਰਦੇ ਹੋਏ ਸਮੂਹ ਸਟਾਫ਼ ਨਾਲ ਮਿਲਕੇ ਪੀ.ਐਚ.ਸੀ. ਵਿਖੇ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪ੍ਰਣ ਲਿਆ ਗਿਆ।

LEAVE A REPLY

Please enter your comment!
Please enter your name here