ਟਰੱਕ ਤੇ ਈ-ਰਿਕਸ਼ਾ ਵਿਚਕਾਰ ਹੋਈ ਟੱਕਰ ਹਾਦਸੇ ਦੌਰਾਨ ਮਾਂ ਧੀ ਦੀ ਮੌਤ, 6 ਸਾਲਾ ਬੱਚਾ ਗੰਭੀਰ ਜ਼ਖਮੀ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਦਾਸਪੁਰ ਦੇ ਹਰਦੋਚੰਨੀ ਰੋਡ ਦੇ ਮੁੱਖ ਚੌਰਾਹੇ ਤੇ ਟਰੱਕ ਅਤੇ ਈ-ਰਿਕਸ਼ਾ ਵਿਚਾਲੇ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮਾਂ-ਧੀ ਦੀ ਮੌਕੇ ਤੇ ਹੀ ਮੌਤ ਹੋ ਗਈ, 6 ਸਾਲਾ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਲਵਲੀ ਉਮਰ 35 ਸਾਲਾ ਅਤੇ ਉਸਦੀ ਲੜਕੀ ਸ਼ਹਿਨਾਜ਼ 4 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਪਿੰਡ ਕਾਲਾ ਨੰਗਲ ਤੋਂ ਆਪਣੀ ਧੀ ਦੀ ਦਵਾਈ ਲੈਣ ਲਈ ਈ-ਰਿਕਸ਼ਾ ਤੇ ਗੁਰਦਾਸਪੁਰ ਜਾ ਰਹੀ ਸੀ, ਤੇ ਜਦੋਂ ਉਹ ਨਬੀਪੁਰ ਚੌਕ ਨੇੜੇ ਪਹੁੰਚੇ ਤਾਂ ਈ-ਰਿਕਸ਼ਾ ਚਾਲਕ ਨੇ ਟਰੱਕ ਨੂੰ ਦੇਖ ਕੇ ਉਸਨੂੰ ਕੱਟ ਲਿਆ।

Advertisements

ਇਸ ਕਾਰਨ ਮਾਂ ਅਤੇ ਉਸਦੇ ਦੋਵੇਂ ਬੱਚੇ ਹੇਠਾਂ ਡਿੱਗ ਗਏ। ਜਿਸਤੋਂ ਬਾਅਦ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮਾਂ-ਧੀ ਨੂੰ ਕੁਚਲ ਦਿੱਤਾ। ਇਸ ਹਾਦਸੇ ਦੌਰਾਨ 6 ਸਾਲਾਂ ਪੁੱਤਰ ਸਾਈਡ ਤੇ ਡਿੱਗ ਗਿਆ ਤੇ ਉਹ ਜ਼ਖਮੀ ਹੋ ਗਿਆ। ਟਰੱਕ ਦਾ ਟਾਇਰ ਮਾਂ-ਧੀ ਦੇ ਸਿਰ ਤੋਂ ਲੰਘਣ ਕਾਰਨ ਲਵਲੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੀ ਧੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ,ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here