ਕਰੀਬ ਨੌ ਸਾਲ ਪਹਿਲਾਂ ਅਮਰੀਕਾ ਗਏ ਨੌਜ਼ਵਾਨ ਦੀ ਅੱਗ ਨਾਲ ਝੁਲਸਣ ਕਾਰਨ ਹੋਈ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਟਾਂਡਾ ਦੇ ਪਿੰਡ ਜਹੂਰਾ ਦੇ ਇੱਕ ਨੌਜ਼ਵਾਨ ਦੀ ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿੱਚ ਘਰ ਨੂੰ ਅੱਗ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਰਣਜੋਤ ਸਿੰਘ ਜੋ ਕਿ ਕਰੀਬ ਨੌ ਸਾਲ ਪਹਿਲਾਂ ਰੋਜੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਤੇ ਉਹ ਉੱਥੇ ਟੈਕਸੀ ਚਲਾਉਦਾ ਸੀ।

Advertisements

ਜਾਣਕਾਰੀ ਮੁਤਾਬਕ ਰਣਜੋਤ ਜਦੋ ਕੰਮ ਤੋਂ ਘਰ ਵਾਪਸ ਆਇਆ ਤਾਂ ਅਚਾਨਕ ਘਰ ਨੂੰ ਅੱਗ ਲੱਗ ਗਈ ਤੇ ਉਸਦੀ ਤੇ ਉਸਦੇ ਨਾਲ ਰਹਿੰਦੇ ਇੱਕ ਹੋਰ ਨੌਜ਼ਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਨੌਜ਼ਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਰਣਜੋਤ ਦੇ ਨਾਲ ਰਹਿੰਦੇ ਦੋ ਨੌਜ਼ਵਾਨਾਂ ਦੀ ਕੋਈ ਪਹਿਚਾਣ ਨਹੀ ਹੋ ਸਕੀ ਹੈ।ਰਣਜੋਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here