ਹੁਸ਼ਿਆਰਪੁਰ ਦੀਆਂ ਦੋਨਾਂ ਟੀਮਾਂ ਲੜਕੇ ਅਤੇ ਲੜਕੀਆਂ ਨੇ ਅਗਲੇ ਮੈਚਾਂ ਦੇ ਲਈ ਕੀਤਾ ਕੁਆਲੀਫਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਬਾਸਕਟਬਾਲ ਐਸੋਸ਼ੀਏਸ਼ਨ ਹੁਸ਼ਿਆਰਪੁਰ ਵੱਲੋਂ ਅੰਡਰ-17 ਲੜਕੇ ਅਤੇ ਲੜਕੀਆਂ ਦੇ ਮੈਚ ਕਰਵਾਏ ਗਏ ਸਨ। ਜਿਸਦੇ ਸਬੰਧ ਵਿੱਚ ਪੰਜਾਬ ਬਸਕਟਬਾਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜੋਨਲੈਵਲ ਦੇ ਟੂਰਨਾਮੈਂਟ ਦਾ ਅਯੋਜਨ ਜਲੰਧਰ ਹੰਸਰਾਜ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਵਿੱਚ ਜਲੰਧਰ, ਕਪੂਰਥਲਾ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਵਿੱਚੋਂ ਹੁਸ਼ਿਆਰਪੁਰ ਦੀਆਂ ਦੋਨਾਂ ਟੀਮਾਂ ਲੜਕੇ ਅਤੇ ਲੜਕੀਆਂ ਨੇ ਅਗਲੇ ਮੈਚਾਂ ਦੇ ਲਈ ਕੁਆਲੀਫਾਈ ਕੀਤਾ ਹੈ।

Advertisements

ਜਿਸਦੇ ਅਗਲੇ ਮੈਚ ਬਠਿੰਡਾ ਵਿਖੇ ਕਰਵਾਏ ਜਾਣਗੇ। ਸੁਰਿੰਦਰ ਸੰਧੂ ਪ੍ਰਧਾਨ ਜ਼ਿਲਾ ਬਾਸਕਟਵਾਲ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸਰਦਾਰ ਪ੍ਰੇਮ ਸਿੰਘ ਸਾਬਕਾ ਜਿਲਾ ਸਪੋਰਟਸ ਅਫਸਰ ਹੁਸ਼ਿਆਰਪੁਰ ਜਨਰਲ ਸਕੱਤਰ ਜਿਲਾ ਬਾਸਕਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਖਿਡਾਰੀਆਂ ਨੂੰ ਵਧੀਆ ਖੇਡ ਖੇਡਣ ਅਤੇ ਅਨੁਸ਼ਾਸਨ ਵਿੱਚ ਰਹਿਣ ਦੀ ਹਦਾਇਤ ਕੀਤੀ ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਰਾਣਾ ਸੀਨੀਅਰ ਵਾਈਸ ਪ੍ਰਧਾਨ ਜਿਲਾ ਬਾਸਕਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਖੇਡਾਂ ਵਿੱਚ ਮੱਲਾ ਮਾਰਨ ਵਾਸਤੇ ਪ੍ਰੇਰਨਾ ਦਿੱਤੀ। ਇਸ ਦੋਰਾਨ ਸਰਦਾਰ ਪ੍ਰੇਮ ਸਿੰਘ ਤੇ ਰਣਜੀਤ ਰਾਣਾ ਨੇ ਖਿਡਾਰੀਆਂ ਨੂੰ ਕਿਹਾ ਕਿ ਜੇਕਰ ਉਹ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਤੇ ਅਮਨਦੀਪ ਕੌਰ ਕੋਚ, ਜਸਵੰਤ ਸਿੰਘ, ਬ੍ਰਿਜ ਮੋਹਨ ਸ਼ਰਮਾ, ਰੋਹਿਤ ਕੁਮਾਰ, ਅਮਰਜੀਤ ਸਿੰਘ, ਸਰਬਜੀਤ ਕੌਰ ਵਿਸ਼ਾਲ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ।

LEAVE A REPLY

Please enter your comment!
Please enter your name here