ਨੌਜਵਾਨਾਂ ਲਈ ਮਜ਼ਬੂਤ ਸੋਚ ਹਨ ਸ਼ਹੀਦ ਭਗਤ ਸਿੰਘ: ਆਨੰਦ ਯਾਦਵ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬਜਰੰਗ ਦਲ ਵੱਲੋਂ ਦੇਸ਼ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਦੀ ਦੇ ਮਹਾਨ ਨਾਇਕ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ,ਸ਼ਹਿਰੀ ਪ੍ਰਧਾਨ ਮੋਹਿਤ ਜੱਸਲ, ਜ਼ਿਲ੍ਹਾ ਵਿਦਿਆਰਥੀ ਪ੍ਰਮੁੱਖ ਕਵੀ ਬਜਾਜ, ਜ਼ਿਲ੍ਹਾ ਮੀਤ ਪ੍ਰਧਾਨ ਬਜਰੰਗੀ, ਸ਼ਹਿਰੀ ਮੀਤ ਪ੍ਰਧਾਨ ਯੁਵਰਾਜ ਸ਼ਰਮਾ ਅਤੇ ਸ਼ਹਿਰੀ ਮੀਤ ਪ੍ਰਧਾਨ ਕਰਨ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਇਨਕਲਾਬੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ,ਲਾਲਾ ਲਾਜਪਤ ਰਾਏ ਅਤੇ ਹੋਰ ਅਣਗਿਣਤ ਦੇਸ਼ ਭਗਤਾਂ ਨੇ ਜਿੱਥੇ ਅੰਗਰੇਜ਼ ਸਾਮਰਾਜ ਦੇ ਜ਼ੁਲਮਾਂ ਨੂੰ ਸਹਿਣ ਦੇ ਬਾਵਜੂਦ ਆਪਣੀ ਪਿੱਠ ਤੇ ਡੰਡੇ ਖਾਨ ਦੇ ਨਾਲ-ਨਾਲ ਹੱਸਦੇ-ਹੱਸਦੇ ਫਾਂਸੀ ਦਾ ਫੰਦਾ ਗੱਲੇ ਚ ਪਾ ਲਿਆ। ਆਨੰਦ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਰਤ ਵਿੱਚ ਹੀ ਦੀਵਾਨੇ ਨਹੀਂ ਹਨ, ਬਲਕਿ  ਸਰਹੱਦ ਪਾਰ ਕਈ ਦੇਸ਼ਾਂ ਵਿੱਚ ਉਨ੍ਹਾਂ ਦੀ ਬਹਾਦਰੀ ਦੇ ਕਿਸੇ ਪੜ੍ਹੇ ਜਾਂਦੇ ਹਨ। ਦੁਨੀਆਂ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਹਰ ਕਿਸੇ ਦੀਆਂ ਅੱਖਾਂ ਦਾ ਤਰ੍ਹਾਂ ਬਣ ਕੇ ਦਿਲਾਂ ਉੱਤੇ ਰਾਜ ਕਰਨ ਵਿੱਚ ਕਾਮਯਾਬ ਹੁੰਦੇ ਹਨ ਪਰ ਭਗਤ ਸਿੰਘ ਉਨ੍ਹਾਂ  ਰੀਅਲ ਲਾਈਫ ਹੀਰੋਜ਼ ਸੂਚੀ ਦੇ ਸਿਖਰ ਤੇ ਹਨ।

Advertisements

ਆਨੰਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ਼ ਇੱਕ ਨਾਮ ਅਤੇ ਤਸਵੀਰ ਨਹੀਂ ਸਗੋਂ ਇੱਕ ਸੋਚ ਹੈ, ਜਿਸ ਨੂੰ ਯਾਦ ਕਰਦਿਆਂ ਦੇਸ਼ ਭਗਤੀ ਦੀ ਭਾਵਨਾ ਇੱਕ ਕਰੰਟ ਵਾਂਗ ਦੌੜਨ ਲੱਗਦੀ ਹੈ। ਅੱਜ ਦੇ ਸਮੇਂ ਵਿੱਚ ਨੌਜਵਾਨ ਭਟਕ ਰਹੇ ਹਨ। ਭਟਕਣ ਦੇ ਰਾਹ ਤੁਰ ਪਏ ਹਨ।ਸਾਨੂੰ ਅਜਿਹੇ ਮਹਾਨ ਨੌਜਵਾਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ। ਸਾਨੂੰ ਸਮਾਜ ਵਿੱਚ ਰਹਿੰਦਿਆਂ ਸਮਾਜ ਅਤੇ ਰਾਸ਼ਟਰੀ ਭਲਾਈ ਦੇ ਕੰਮਾਂ ਵਿੱਚ ਨਿਰਸਵਾਰਥ ਭਾਵਨਾ ਨਾਲ ਅੱਗੇ ਰਹਿਣਾ ਚਾਹੀਦਾ ਹੈ। ਜਦੋਂ ਹੀ ਨੌਜਵਾਨਾਂ ਦਾ ਵਿਕਾਸ ਹੋਵੇਗਾ, ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ। ਆਨੰਦ ਨੇ ਕਿਹਾ ਕਿ ਭਾਰਤ ਮਾਤਾ ਲਈ ਸ਼ਮੇ-ਸ਼ਮੇ ਤੇ ਸਾਡੇ ਕੋਲੋਂ ਸਮਾਜ ਦੇ ਲਈ  ਜੋ ਵੀ ਬਣੇ ਸਾਨੂੰ ਨਿਰਸਵਾਰਥ ਹੋ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ। ਸਾਨੂੰ ਅਜਿਹੀਆਂ ਸ਼ਹਾਦਤਾਂ ਤੇ ਮਾਣ ਹੈ ਜੋ ਦੇਸ਼ ਲਈ ਲਾਹੇਵੰਦ ਹੋਵੇ।

ਸਾਨੂੰ ਅਜਿਹੇ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਾਨੂੰ ਸਮਾਜ ਪ੍ਰਤੀ ਆਪਣੀ ਸੋਚ ਬਦਲਣੀ ਹੋਵੇਗੀ ਤਾਂ ਹੀ ਅਸੀਂ ਦੇਸ਼ ਭਗਤੀ ਵੱਲ ਵਧ ਸਕਦੇ ਹਾਂ। ਮੋਹਿਤ ਜੱਸਲ, ਬਜਰੰਗੀ ਅਤੇ ਕਵੀ ਬਜਾਜ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਜਿਨ੍ਹਾਂ ਨੇ 23 ਮਾਰਚ ਨੂੰ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ਾਂ ਨਾਲ ਲੋਹਾ ਲੈਂਦੀਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਸਿੰਘ ਨੇ ਕਦੇ ਵੀ ਅੰਗਰੇਜ਼ਾਂ ਅੱਗੇ ਸਿਰ ਨਹੀਂ ਝੁਕਾਇਆ। ਉਹ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਤੇ ਝੁਲ ਗਏ।ਭਾਰਤ ਮਾਤਾ ਦੇ ਇਨ੍ਹਾਂ ਮਹਾਨ ਸਪੂਤਾਂ ਦੀ ਕੁਰਬਾਨੀ ਦੇਸ਼ ਦੀ ਹਰ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ।

LEAVE A REPLY

Please enter your comment!
Please enter your name here