ਓਵੈਸੀ ਮੁਸਲਿਮ ਨੌਜਵਾਨਾਂ ਨੂੰ ਭੜਕਾਉਣ, ਗੁੰਮਰਾਹ ਕਰਨ ਅਤੇ ਅੱਤਵਾਦ ਦੇ ਰਾਹ ਤੇ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ: ਕਸ਼ਯਪ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ  ਮੜੀਆ: ਰਾਮ ਮੰਦਿਰ ਤੇ ਭੜਕਾਊ ਬਿਆਨ ਦੇ ਕੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਬੁਰੀ ਤਰਾਂ ਫਸ ਗਏ ਹਨ। ਕਪੂਰਥਲਾ ਵਿਚ ਉਨ੍ਹਾਂ ਦੀ ਸੰਸਦ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਦੀ ਅਗਵਾਈ ਵਿਚ ਬੁੱਧਵਾਰ ਨੂੰ ਸ਼ਿਵ ਸੈਨਿਕਾਂ ਨੇ ਸੰਸਦ ਓਵੈਸੀ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਇਹ ਮੰਗ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅਸਦੁਦੀਨ ਓਵੈਸੀ ਨੇ ਸੋਮਵਾਰ ਨੂੰ ਹੈਦਰਾਬਾਦ ਵਿਖੇ ਇੱਕ ਪ੍ਰੋਗਰਾਮ ਵਿੱਚ ਮੁਸਲਿਮ ਨੌਜਵਾਨਾਂ ਨੂੰ ਬੀਜੇਪੀ ਦੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ।ਉਨ੍ਹਾਂ ਕਿਹਾ, ਨੌਜਵਾਨ ਅਸੀਂ ਆਪਣੀ ਮਸਜਿਦ ਗੁਆ ਚੁੱਕੇ ਹਾਂ।ਕੀ ਤੁਹਾਡੇ ਅਤੇ ਸਾਡੇ ਦਿਲਾਂ ਵਿੱਚ ਕੋਈ ਤਕਲੀਫ ਨਹੀਂ ਹੁੰਦੀ?ਜਿਸ ਜਗ੍ਹਾ ਅਸੀਂ 500 ਸਾਲਾਂ ਤੱਕ ਹਯਾ-ਅਲ-ਸਲਾਹ (ਆਓਨਮਾਜ਼ ਵੱਲ) ਦੀ ਨਮਾਜ਼ ਅਦਾ ਕੀਤੀ,ਜਿੱਥੇ ਅਸੀਂ ਬੈਠ ਕੇ ਕੁਰਾਨ-ਏ-ਕਰੀਮ ਦਾ ਪਾਠ ਕੀਤਾ,ਅੱਜ ਉਹ ਜਗ੍ਹਾ ਸਾਡੇ ਵਿੱਚ ਨਹੀਂ ਹੈ।

Advertisements

ਅਸਦੁਦੀਨ ਓਵੈਸੀ ਦੇ ਇਸ ਬਿਆਨ ਤੋਂ ਗੁੱਸੇ ਚ ਆਏ ਸ਼ਿਵ ਸੈਨਿਕਾਂ ਨੇ ਸ਼ਹਿਰ ਦੇ ਸਬਜ਼ੀ ਮੰਡੀ ਚੌਕ ਚ ਅਸਦੁਦੀਨ ਓਵੈਸੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਅਸਦੁਦੀਨ ਓਵੈਸੀ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਅਸਦੁਦੀਨ ਓਵੈਸੀ ਦਾ ਹੋਰਡਿੰਗ ਫੂਕਿਆ।ਇਸ ਮੌਕੇ ਅਸਦੁਦੀਨ ਓਵੈਸੀ ਦੇ ਮਸਜਿਦ ਖੋਏ ਜਾਣ ਦੇ ਬਿਆਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਨੇ ਦੋਸ਼ ਲਾਇਆ ਕਿ ਓਵੈਸੀ ਨੇ ਮੁਸਲਿਮ ਨੌਜਵਾਨਾਂ ਨੂੰ ਭੜਕਾਉਣ, ਗੁੰਮਰਾਹ ਕਰਨ ਅਤੇ ਉਨ੍ਹਾਂ ਨੂੰ ਅੱਤਵਾਦ ਦੇ ਰਾਹ ਤੇ ਧੱਕਣ ਦੀਆਂ ਕੋਝੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਕਸ਼ਯਪ ਨੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਤਰੀਕ ਨੇੜੇ ਆ ਰਹੀ ਹੈ,ਤਿਵੇਂ-ਤਿਵੇਂ ਬਾਬਰਵਾਦੀਆਂ ਅਤੇ ਇਸਲਾਮਿਕ ਕੱਟੜਪੰਥੀਆਂ ਦੇ ਸਮਰਥਕ, ਮੁਸਲਿਮ ਪਾਰਟੀ ਦੇ ਲੋਕ,ਮੁਸਲਿਮ ਨੌਜਵਾਨਾਂ ਨੂੰ ਭੜਕਾਉਣ, ਗੁੰਮਰਾਹ ਕਰਨ ਅਤੇ ਉਨ੍ਹਾਂ ਨੂੰ ਅੱਤਵਾਦ ਦੀ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰਨ ਲੱਗੇ ਹਨ।ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼ਪਤ ਅਲੀ, ਸੀਨੀਅਰ ਜ਼ਿਲ੍ਹਾ ਉਪ ਪ੍ਰਧਾਨ ਸੁਨੀਲ ਸਹਿਗਲ,ਸੀਨੀਅਰ ਜ਼ਿਲ੍ਹਾ ਉਪ ਪ੍ਰਧਾਨ ਰਾਜੂ ਡਾਂਗ,ਸ਼ਹਿਰੀ ਰਘੁਵੀਰ,ਸ਼ਿਵ ਸੈਨਾ ਆਗੂ ਨੀਰਜ ਸ਼ਰਮਾ,ਆਕਾਸ਼ ਸ਼ਾਹ,ਬਬਲੂ,ਗੁਲਜ਼ਾਰ,ਰਫ਼ੀ, ਬਲਕਾਰ,ਮਨਜੀਤ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here