ਰਾਮਲਲਾ ਦੀ ਜੀਵੰਤ ਆਰਤੀ ਦੇ ਸ਼ਾਕਸ਼ੀ ਬਣੋਜੀਵਨ ਪ੍ਰਕਾਸ਼ ਵਾਲੀਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ  ਮੜੀਆ: ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਬਹੁਤ ਘੱਟ ਸਮਾਂ ਬਚਿਆ ਹੈ। ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਲਈ ਜਿੱਥੇ ਅਯੁੱਧਿਆ ਚ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਤਾਂ ਉੱਥੇ ਹੀ ਪੂਰੇ ਦੇਸ਼ ਦੇ ਲੋਕਾਂ ਨੂੰ ਇਸ ਉਤਸਵ ਵਿੱਚ ਸ਼ਾਮਲ ਕਰਨ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਅਦੇਸ਼ਾਂ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਬਜਰੰਗ ਦਲ ਨਾਲ ਜੁੜੇ ਲੋਕ ਆਮ ਲੋਕਾਂ ਨੂੰ ਸੱਦਾ ਪੱਤਰ ਦੇਣ ਲਈ ਅਕਸ਼ਤ ਦੇ ਨਾਲ ਸੱਦਾ ਪੱਤਰ ਲੈਕੇ ਘਰ ਪਹੁੰਚ ਰਹੇ ਹਨ। ਹੈਰੀਟੇਜ ਸਿਟੀ ਕਪੂਰਥਲਾ ਵਿਖੇ ਅਕਸ਼ਤ ਕਲਸ਼ ਵੰਡਣ ਦੇ ਤੀਸਰੇ ਦਿਨ ਬਜਰੰਗ ਦਲ ਵਰਕਰਾਂ ਨੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲਾ, ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ, ਸੂਬਾਈ ਆਗੂ ਸੰਜੇ ਸ਼ਰਮਾ,ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਭੋਲਾ, ਅਖਾੜਾ ਪ੍ਰਮੁੱਖ ਬਜਰੰਗੀ, ਸ਼ੁਭਮ ਯਾਦਵ, ਅਸ਼ੋਕ ਸ਼ਰਮਾ, ਬਜਰੰਗ ਦਲ ਦੇ ਸੀਨੀਅਰ ਆਗੂ ਸੰਜੀਵ ਕੁਮਾਰ ਸੋਨੂੰ,ਮਨਮੋਹਨ ਜੋਸ਼ੀ ਦੀ ਅਗਵਾਈ ਹੇਠ ਔਜਲਾ ਫਾਟਕ ਦੇ ਘਰ-ਘਰ ਜਾ ਕੇ ਲੋਕਾਂ ਨੂੰ ਅਕਸ਼ਤ ਕਲਸ਼ ਅਤੇ ਸੱਦਾ ਪੱਤਰ ਦਿੱਤਾ ਅਤੇ 22 ਜਨਵਰੀ ਨੂੰ ਆਪਣੇ ਆਪਣੇ ਘਰ-ਘਰ ਵਿੱਚ  ਦੀਪਮਾਲਾ ਕਰਨ ਅਤੇ ਜੰਮਕੇ ਆਤਿਸ਼ਬਾਜੀ ਕਰਨ ਦੀ ਅਪੀਲ ਕੀਤੀ।

Advertisements

ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲਿਆਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰਾਂ ਦੇ ਨਾਲ ਨਾਲ  ਮੁਹੱਲਿਆਂ ਦੇ ਚੋਂਕ ਚੌਰਾਹਿਆਂ ਤੇ ਦੀਵੇ ਜਗਾਏ ਜਾਣ।ਵਾਲੀਆ ਨੇ 500 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਭਗਵਾਨ ਰਾਮ ਸਮੇਤ ਹਨੂੰਮਾਨ,ਮਾਤਾ ਸੀਤਾ ਅਤੇ ਭਗਵਾਨ ਲਕਸ਼ਮਣ ਦੀਆਂ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਅਜਿਹੇ ਵਿੱਚ ਸਨਾਤਨ ਧਰਮ ਨਾਲ ਜੁੜੇ ਲੋਕ ਭਗਵਾਨ ਰਾਮ ਦੇ ਸਵਾਗਤ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੰਦਾਂ  ਛੱਡਣ। ਜਿੰਨੇ ਉਤਸ਼ਾਹ ਦੇ ਨਾਲ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਦੀਵਾਲੀ ਵਾਂਗ ਮਨਾ ਸਕਦੇ ਹੋ। ਤਾਂ ਮਨਾਓ ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਲੱਲਾ ਦੀ ਆਰਤੀ ਕਰ ਰਹੇ ਹੋਣਗੇ ਤਾਂ ਉਸ ਅਨੋਖੇ ਨਜਾਰੇ ਦੇ ਗਵਾਹ ਬਣ ਕੇ ਖੜ੍ਹੇ ਹੋ ਕੇ ਆਰਤੀ ਵਿੱਚ ਸ਼ਾਮਲ ਹੋਵੋ।ਇਹ ਸਿਰਫ਼ ਰਾਮ ਮੰਦਰ ਨਹੀਂ ਬਲਕਿ ਕਰੋੜਾਂ ਸ਼ਰਧਾਲੂਆਂ ਦਾ ਰਾਸ਼ਟਰੀ ਮੰਦਰ ਹੈ।

ਇਸ ਰਾਸ਼ਟਰ ਮੰਦਿਰ ਦੇ ਤੁਸੀਂ ਵੀ ਗਵਾਹ ਬਣੋ, ਕਿਉਂਕਿ ਅਯੁੱਧਿਆ ਇਕ ਛੋਟਾ ਜਿਹਾ ਸ਼ਹਿਰ ਹੈ,ਇਸ ਦਾ ਆਪਣਾ ਇੱਕ ਸੀਮਿਤ ਦਾਇਰਾ ਹੈ, ਉੱਥੇ ਸੀਮਤ ਗਿਣਤੀ ਵਿਚ ਹੀ ਲੋਕ ਪਹੁੰਚ ਸਕਦੇ ਹਨ। ਅਯੁੱਧਿਆ ਵਿੱਚ ਵਿਸ਼ਵ ਭਰ ਤੋਂ ਡੈਲੀਗੇਟ ਪਹੁੰਚਣ ਵਾਲੇ ਹਨ, ਇਸ ਲਈ ਆਪਣੇ ਘਰ ਦੇ ਨੇੜੇ ਮੰਦਰ ਨੂੰ ਇੱਕ ਦਿਨ ਲਈ ਅਯੁੱਧਿਆ ਸਮਝੋ,ਫਿਰ ਬਾਅਦ ਵਿੱਚ ਅਯੁੱਧਿਆ ਜਾਓ ਅਤੇ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰੋ।

LEAVE A REPLY

Please enter your comment!
Please enter your name here