ਭਰਾ ਨੇ ਗੁੱਸੇ ਵਿੱਚ ਆ ਕੇ ਆਪਣੀ ਭੈਣ ਤੇ ਜੀਜੇ ਦਾ ਕੀਤਾ ਕਤਲ

ਬਠਿੰਡਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਪਤੀ-ਪਤਨੀ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਜਗਮੀਤ ਸਿੰਘ ਅਤੇ ਬੇਅੰਤ ਕੌਰ ਵਜੋ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਲੜਕੀ ਅਤੇ ਲੜਕੇ ਨੇ ਕੋਰਟ ਮੈਰਿਜ ਕਰਵਾ ਲਈ ਸੀ ਅਤੇ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਲੜਕੀ ਆਪਣੇ ਪਿਤਾ ਦੇ ਘਰ ਹੀ ਰਹਿੰਦੀ ਸੀ।

Advertisements

ਜਾਣਕਾਰੀ ਮੁਤਾਬਕ ਲੜਕਾ ਜਦੋ ਆਪਣੀ ਪਤਨੀ ਬੇਅੰਤ ਕੌਰ ਨੂੰ ਮਿਲਣ ਲਈ ਆਇਆ ਤਾਂ ਉੱਥੇ ਝਗੜਾ ਹੋ ਗਿਆ। ਜਿਸਤੋਂ ਬਾਅਦ ਲੜਕੀ ਦੇ ਭਰਾ ਨੇ ਗੁੱਸੇ ਵਿੱਚ ਆ ਕੇ ਦੋਵਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਲੜਕੀ ਦੇ ਭਰਾਵਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here