ਭਾਜਪਾ ਉਮੀਦਵਾਰ ਮੰਨਾ ਨੂੰ ਸ਼ਿਵ ਸੈਨਾ ਸ਼ਿੰਦੇ ਗਰੁੱਪ,ਮਹਾਜਨ ਸਭਾ ਤੇ ਬਹੁਜਨ ਸਮਾਜ ਪਾਰਟੀ ਅੰਬੇਡਕਰ ਨੇ ਦਿੱਤਾ ਸਮਰਥਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਿਵੇਂ-ਜਿਵੇਂ ਲੋਕਸਭਾ ਚੋਣਾਂ ਲਈ ਵੋਟਿੰਗ ਨੇੜੇ ਆ ਰਹੀ ਹੈ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਿੱਚ ਵੀ ਜੋੜ-ਤੋੜ ਦੇਖਣ ਨੂੰ ਮਿਲ ਰਿਹਾ ਹੈ।ਹੁਣ ਵਿਰਾਸਤੀ ਸ਼ਹਿਰ ਕਪੂਰਥਲਾ ਤੋਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਨੇ ਆਪਣੀ ਪੂਰੀ ਪਾਰਟੀ ਸਮੇਤ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।ਸ਼ਹਿਰ ਦੇ ਮੰਦਰ ਧਰਮ ਸਭਾ ਵਿਖੇ ਮਹਾਜਨ ਦੀ ਹੋਈ ਮੀਟਿੰਗ ਦੌਰਾਨ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ,ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਮਨੋਜ ਨਾਹਰ ਤੇ ਮਹਾਜਨ ਸਭਾ ਦੇ ਪ੍ਰਧਾਨ ਯਸ਼ ਮਹਾਜਨ ਨੇ ਪਾਰਟੀ ਵਰਕਰਾਂ ਸਮੇਤ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ।ਤੁਹਾਨੂੰ ਦੱਸ ਦਈਏ ਕਿ ਲੋਕਸਭਾ ਹਲਕੇ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਚੱਲ ਰਹੀਆਂ ਸਨ ਕਿ ਕਈ ਪਾਰਟੀਆਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੀਆਂ ਹਨ।

Advertisements

ਜ਼ਿਕਰਯੋਗ ਹੈ ਕਿ ਦੇਸ਼ ਦੇ ਆਖਰੀ ਪੜਾ ਦੀਆਂ ਵੋਟਾਂ ਇੱਕ ਜੂਨ ਪੈਣੀਆਂ ਹਨ।ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।ਇੱਕ ਜੂਨ ਨੂੰ ਹੋਣ ਵਾਲੀਆ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ।ਹਰ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ।ਇਸ ਮੌਕੇ ਸ਼ਿਵ ਸੈਨਾ ਦੇ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਸੁਨੀਲ ਸਹਿਗਲ, ਜ਼ਿਲ੍ਹਾ ਜਰਨਲ ਸਕੱਤਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਜੀਵ ਸੋਨੂੰ, ਰਾਜੂ ਡੈਂਗ, ਲਖਵਿੰਦਰ ਸਿੰਘ ਸੇਖੋਂ, ਮੁਹੰਮਦ ਗੁਲਜ਼ਾਰ, ਮਹਾਜਨ ਸਭਾ ਦੇ ਜਗਦੀਸ਼ ਮਹਾਜਨ, ਨੱਥੂ ਰਾਮ ਮਹਾਜਨ, ਰਾਕੇਸ਼ ਮਹਾਜਨ, ਪ੍ਰਿੰਸੀਪਲ ਰਾਕੇਸ਼ ਮਹਾਜਨ, ਇੰਜੀਨੀਅਰ ਰਵੀ ਮਹਾਜਨ, ਰਵੀ ਮਹਾਜਨ, ਕੁਲਦੀਪ ਮਹਾਜਨ, ਦੀਪਕ ਮਹਾਜਨ, ਗੁਲਸ਼ਨ ਮਹਾਜਨ, ਨਰੇਸ਼ ਮਹਾਜਨ, ਚੰਚਲ ਮਹਾਜਨ, ਈਸ਼ਾ ਮਹਾਜਨ, ਪੱਲਵੀ ਮਹਾਜਨ, ਉਮਾ ਮਹਾਜਨ, ਉਪਾਸਨਾ ਮਹਾਜਨ, ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਸੰਨੀ ਬੈਂਸ, ਯੱਗ ਦੱਤ ਏਰੀ, ਰਾਜੇਸ਼ ਪਾਸੀ, ਰਾਕੇਸ਼ ਗੁਪਤਾ, ਬਲਵੰਤ ਸਿੰਘ ਬੂਟਾ, ਪ੍ਰਦੀਪ ਠਾਕੁਰ, ਮਹਿੰਦਰ ਸਿੰਘ ਬਲੇਰ, ਰਾਕੇਸ਼ ਗੁਪਤਾ, ਅਸ਼ਵਨੀ ਤੁਲੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here