Sunday, October 18, 2026
Home Latest ਖੰਨਾ ਦੇ ਹਾਈਵੇ ਤੇ ਕਰੀਬ 20 ਵਾਹਨਾਂ ਦੀ ਆਪਸ ਵਿੱਚ ਹੋਈ ਟੱਕਰ,...

ਖੰਨਾ ਦੇ ਹਾਈਵੇ ਤੇ ਕਰੀਬ 20 ਵਾਹਨਾਂ ਦੀ ਆਪਸ ਵਿੱਚ ਹੋਈ ਟੱਕਰ, ਕੋਈ ਜਾਨੀ ਨੁਕਸਾਨ ਨਹੀ

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਦੇ ਦੋਰਾਹਾ ਨੈਸ਼ਨਲ ਹਾਈਵੇ ਤੇ ਕਰੀਬ 20 ਵਾਹਨ ਆਪਸ ਵਿੱਚ ਟਕਰਾਉਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾ ਹਾਦਸਾ ਰਾਜਗੜ੍ਹ ਨੇੜੇ ਪੁਲ ਤੇ ਕੈਂਟਰ ਨਾਲ ਵਾਪਰਿਆ, ਜਿੱਥੇ ਕਿ 4 ਤੋਂ 5 ਵਾਹਨ ਆਪਸ ਵਿੱਚ ਟਕਰਾ ਗਏ, ਤੇ ਉਸ ਤੋਂ ਥੋੜ੍ਹੀ ਦੂਰੀ ਤੇ ਹੀ 4 ਤੋਂ 5 ਹੋਰ ਵਾਹਨ ਆਪਸ ਵਿਚ ਟਕਰਾ ਗਏ। ਇਸਤੋਂ ਬਾਅਦ ਇੱਕ ਹੋਰ ਹਾਦਸਾ ਵਾਪiਰਆ ਜਿਸ ਵਿੱਚ 8 ਤੋਂ 10 ਵਾਹਨ ਆਪਸ ਵਿੱਚ ਟਕਰਾ ਗਏ।

Advertisements

ਰੱਬ ਦਾ ਸ਼ੁਕਰ ਹੈ ਕਿ ਇਹਨਾਂ ਹਾਦਸਿਆਂ ਵਿੱਚ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਹਾਈਵੇਅ ਤੇ ਲੱਗੇ ਜਾਮ ਤੋਂ ਛੁਟਕਾਰਾ ਪਾਉਣ ਲਈ ਟਰੈਫਿਕ ਨੂੰ ਮੋੜ ਦਿੱਤਾ ਹੈ, ਟਰੈਫਿਕ ਨੂੰ ਸਰਵਿਸ ਲੇਨ ਤੋਂ ਮੋੜਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here