ਦੇਸ਼ ਚ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਭਾਜਪਾ ਡਰ ਗਈ ਤੇ ਹੋਛੀ ਰਾਜਨੀਤੀ ਦਾ ਸਹਾਰਾ ਲੈ ਰਹੀ: ਚੇਅਰਮੈਨ ਇੰਡੀਅਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕੇਂਦਰੀ ਸਰਕਾਰ ਈਡੀ, ਸੀਬੀਆਈ ਦੀ ਮਦਦ ਨਾਲ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੀ ਹੈ।ਈਡੀ ਰਾਹੀਂ ਵਿਰੋਧੀ ਧਿਰ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਜੋ ਸਰਕਾਰ  ਕਾਲਾ ਧਨ ਵਾਪਸ ਲਿਆਉਣ ਦੀ ਗੱਲ ਕਰਕੇ ਸੱਤਾ ਵਿੱਚ ਆਈ ਉਹੀ ਸਰਕਾਰ ਅੱਜ ਦੇਸ਼ ਨੂੰ ਆਪਣੇ ਦੋਸਤਾਂ ਕੋਲ ਵੇਚ ਰਹੀ ਹੈ।ਇਹ ਗੱਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ  ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ।ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਵਿੱਚ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੇ ਦੇਸ਼ ਵਿੱਚ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਡਰ ਗਈ ਅਤੇ ਹੋਛੀ ਰਾਜਨੀਤੀ ਕਰਨ ਲੱਗੀ ਹੈ।ਇੰਡੀਅਨ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਜਿੱਥੇ ਕਿਸੇ ਪਾਰਟੀ ਦੇ ਆਗੂ ਦੇ ਖਿਲਾਫ ਈਡੀ, ਸੀਬੀਆਈ ਦੇ ਕੇਸ ਪੈਂਡਿੰਗ ਸਨ,ਜਿਵੇਂ ਹੀ ਉਹ ਆਗੂ ਭਾਜਪਾ ਵਿੱਚ ਸ਼ਾਮਲ ਹੋਇਆ ਤਾਂ ਉਸ ਦੇ ਸਾਰੇ ਪੁਰਾਣੇ ਕੇਸ ਬੰਦ ਕਰ ਦਿੱਤੇ ਗਏ ਜਾਂ ਰੋਕ ਦਿੱਤੇ ਗਏ।

Advertisements

ਉਹ ਪਾਰਟੀ ਵਿੱਚ ਸ਼ਾਮਲ ਹੋ ਗਏ। ਜੋ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ ਉਸਦੇ ਸਾਰੇ ਕੇਸ ਹੱਲ ਹੋ ਜਾਂਦੇ ਹਨ। ਜੋ ਉਨ੍ਹਾਂ ਦੀ ਪਾਰਟੀ ਚ ਸ਼ਾਮਲ ਨਹੀਂ ਹੁੰਦਾ ਉਹ ਜੇਲ੍ਹ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਚ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਜਾਂਚ ਏਜੰਸੀਆਂ ਖਾਮੋਸ਼ ਹਨ। ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਹਨ, ਉੱਥੇ ਜਾਂਚ ਏਜੰਸੀਆਂ ਹਮਲਾਵਰ ਹਨ।ਇੰਡੀਅਨ ਨੇ ਕਿਹਾ ਕਿ ਦੇਸ਼ ਵਿੱਚ ਚੁਣਾਵੀ ਬਾਂਡ ਦੇ ਨਾਂ ਤੇ ਵੱਡਾ ਚੰਦਾ ਘੁਟਾਲਾ ਹੋਇਆ ਹੈ। ਇਸ ਵਿੱਚ ਭਾਜਪਾ ਦੀ ਸ਼ਮੂਲੀਅਤ ਦਾ ਪਰਦਾਫਾਸ਼ ਹੋਇਆ ਹੈ। ਗੈਰ-ਭਾਜਪਾ ਸ਼ਾਸਿਤ ਰਾਜਾਂ ਵਿੱਚ ਭਾਜਪਾ ਈਡੀ, ਸੀਬੀਆਈ ਅਤੇ ਆਈਟੀ ਦੇ ਛਾਪਿਆਂ ਦਾ ਡਰ ਦਿਖਾ ਕੇ ਲੋਕਤੰਤਰ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ।

ਉਨ੍ਹਾਂ ਕਿਹਾ ਕਿ  ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਦਹਾਕੇ ਦੀਆਂ ਅਸਫਲਤਾਵਾਂ ਅਤੇ ਆਉਣ ਵਾਲੀ ਹਾਰ ਦੇ ਡਰ ਤੋਂ ਪ੍ਰੇਰਿਤ ਫਾਸ਼ੀਵਾਦੀ ਨਫਰਤ ਦੀ ਡੂੰਘਾਈ ਵਿੱਚ ਡੁੱਬੀ ਭਾਜਪਾ ਸਰਕਾਰ ਆਪਣੇ ਵਿਰੋਧੀਆਂ ਨੂੰ ਬੇਇਨਸਾਫੀ ਨਾਲ ਨਿਸ਼ਾਨਾ ਬਣਾਕੇ ਨਫ਼ਰਤ ਦੀ ਡੂੰਘਾਈ ਤੱਕ ਡੁੱਬ ਗਈ ਹੈ।ਇੰਡੀਅਨ ਨੇ ਕਿਹਾ ਕਿ ਭਾਜਪਾ ਦੇ ਇੱਕ ਵੀ ਨੇਤਾ ਨੂੰ ਜਾਂਚ ਜਾਂ ਗ੍ਰਿਫਤਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਜੋ ਸੱਤਾ ਦੀ ਦੁਰਵਰਤੋਂ ਅਤੇ ਲੋਕਤੰਤਰ ਦੇ ਪਤਨ ਦਾ ਪਰਦਾਫਾਸ਼ ਕਰਦਾ ਹੈ।ਭਾਜਪਾ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here