ਜ਼ਿਲ੍ਹਾਂ ਬਾਸਕਟਬਾਲ ਐਸੋਸੀਏਸ਼ਨ ਵੱਲੋ ਗੋਲਡ ਮੈਡਲ ਜਿੱਤ ਕੇ ਆਈ ਟੀਮ ਦਾ ਕੀਤਾ ਗਿਆ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾਂ ਬਾਸਕਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋ ਸੁਰਿੰਦਰ ਸੰਧੂ ਪ੍ਰਧਾਨ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਜ਼ਿਲਾ ਬਾਸਕਟਬਾਲ ਐਸੋਸਿਏਸ਼ਨ ਰਣਜੀਤ ਰਾਣਾ ਸੀਨੀਅਰ ਵਾਈਸ ਪ੍ਰਧਾਨ, ਡਾ. ਰਤਨ ਚੰਦ, ਜਸਵੰਤ ਸਿੰਘ ਆਂਫਿਸ ਸੈਕਟਰੀ ਸੰਦੀਪ ਮਿੰਟੂ ਬਾਸਕਟਬਾਲ ਕੋਚ, ਰਜਿੰਦਰ ਸਿੰਘ ਗੱਜ, ਸਤੀਸ਼ ਕੁਮਾਰ ਸ਼ਰਮਾ, ਨਛੱਤਰ ਸਿੰਘ ਭੱਟੀ, ਸਰਬਜੀਤ ਕੌਰ ਆਦਿ ਸਮੂਹ ਮੈਬਰਾਂ ਵੱਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਪੁਰਹੀਰਾਂ ਬਾਈਪਾਸ ਵਿਖੇ ਕੀਤਾ ਗਿਆ।

Advertisements

ਜਿਸ ਵਿੱਚ ਜ਼ਿਲ੍ਹਾਂ ਬਾਸਕਟਬਾਲ ਲੜਕੀਆਂ ਅੰਡਰ-17 ਦੀ ਟੀਮ ਜੋ ਕਿ 22 ਮਾਰਚ ਤੋ 25 ਮਾਰਚ ਤੱਕ ਮੈਡਮ ਅਮਨਦੀਪ ਕੌਰ ਕੋਚ ਜ਼ਿਲ੍ਹਾਂ ਬਾਸਕਟਬਾਲ ਦੀ ਅਗਵਾਈ ਵਿੱਚ ਬਠਿੰਡਾ ਵਿਖੇ ਪੰਜਾਬ ਸਟੇਟ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਆਈ ਟੀਮ ਤੇ ਕੋਚ ਸਾਹਿਬਾਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਇਸ ਉਪਰੰਤ ਜਨਰਲ ਸੈਕਟਰੀ ਸਰਦਾਰ ਪ੍ਰੇਮ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਅੱਗੇ ਜਾ ਕੇ ਵਧੀਆਂ ਖੇਡ ਪ੍ਰਦਰਸ਼ਨ ਤੇ ਨੈਸ਼ਨਲ ਪੱਧਰ ਤੇ ਮੈਡਲ ਲਿਆਉਣ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਜ਼ਿਲ੍ਹਾਂ ਬਾਸਕਟਬਾਲ ਐਸੋਸੀਏਸ਼ਨ ਯੋਗ ਖਿਡਾਰੀਆਂ ਦੇ ਸਨਮਾਨ ਦੇ ਨਾਲ-ਨਾਲ ਹਰ ਕਿਸਮ ਦੀ ਸਹਾਇਤਾ ਲਈ ਵਵਚਨਬੱਧ ਹੈ।

LEAVE A REPLY

Please enter your comment!
Please enter your name here